ਹੁਣ ਘਰੋਂ ਕਰਨੀ ਪਏਗੀ ਨੌਕਰੀ! ਗੂਗਲ ਨੇ ਜੂਨ 2021 ਤਕ 'ਘਰੋਂ ਕੰਮ' ਕਰਨ ਲਈ ਕਿਹਾ

ਕੋਰੋਨਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਅਲਫਾਬੈੱਟ ਦੀ ਮਾਲਕੀਅਤ ਵਾਲੀ ਕੰਪਨੀ ਗੂਗਲ ਨੇ ਆਪਣੇ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਕੋਰੋਨਾ ਕਾਰਨ ਜ਼ਿਆਦਾਤਰ ਕੰਪਨੀਆਂ ਦੇ ਕਰਮਚਾਰੀ ਇਸ ਸਮੇਂ ਵਰਕ ਫਰੋਮ ਹੋਮ ਕਰ ਰਹੇ ਹਨ।

ਨਵੀਂ ਦਿੱਲੀ: Google ਨੇ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ (Coronavirus) ਕਾਰਨ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਕਰਨ ਲਈ ਕਿਹਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸਾਰੇ ਕਰਮਚਾਰੀਆਂ ਨੂੰ 30 ਜੂਨ, 2021 ਤੱਕ ਘਰੋਂ ਕੰਮ ਕਰਨ ਲਈ ਕਿਹਾ ਹੈ। ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਕੰਪਨੀਆਂ ਦੇ ਕਰਮਚਾਰੀ ਇਸ ਸਮੇਂ ਘਰ ਤੋਂ ਹੀ ਰਹਿ ਰਹੇ ਹਨ।



ਦੱਸ ਦੇਈਏ ਕਿ ਵਾਲ ਸਟਰੀਟ ਜਰਨਲ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤੀ ਸੀ ਕਿ ਦੁਨੀਆ ਭਰ ਵਿੱਚ ਲਗਪਗ 200,000 ਗੂਗਲ ਕਰਮਚਾਰੀਆਂ ਤੇ ਠੇਕੇਦਾਰਾਂ ਨੂੰ ਜਨਵਰੀ ਦੇ ਪਹਿਲੇ ਹਫਤੇ ਘਰੋਂ ਕੰਮ ਕਰਨ ਦੇ ਆਪਸ਼ਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਰਮਚਾਰੀਆਂ ਨੂੰ ਇੱਕ ਈਮੇਲ 'ਚ 30 ਜੂਨ, 2021 ਤਕ ਘਰੋਂ ਕੰਮ ਕਰਨ ਲਈ ਕਿਹਾ ਹੈ।

ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੂਗਲ ਦੇ ਫੈਸਲੇ ਦੇ ਨਤੀਜੇ ਵਜੋਂ ਸਾਵਧਾਨੀ ਨੀਤੀ ਨੂੰ ਵਧਾਉਣ ਲਈ ਹੋਰ ਤਕਨੀਕੀ ਫਰਮਾਂ ਤੇ ਵੱਡੇ ਮਾਲਕਾਂ ਦੁਆਰਾ ਸਮਾਨ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਇਸ ਫੈਸਲੇ ਦੇ ਕਾਰਨ ਕੋਰੋਨਾ ਸੰਕਰਮਣ ਕਾਫ਼ੀ ਘੱਟ ਕੀਤੀ ਜਾ ਸਕਦੀ ਹੈਜਿਸ ਨਾਲ ਕੋਰੋਨਾ ਕਾਲ ਦੇ ਜਲਦੀ ਹੀ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ।

Share on Google Plus

About Ravi

0 comments:

Post a Comment