ਕੋਰੋਨਾ ਸੰਕਟ 'ਚ ਕੈਪਟਨ ਸਰਕਾਰ ਦਾ ਵੱਡਾ ਫੈਸਲਾ

ਪੰਜਾਬ ਦੇ ਸੂਚਨਾ ਤੇ ਜਨ ਸਪੰਰਕ ਵਿਭਾਗ ਮੁਤਾਬਕ ਪੰਜਾਬ 'ਚ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਤੀ ਯੂਨਿਟ 20,000 ਰੁਪਏ ਦੇ ਹਿਸਾਬ ਨਾਲ ਪਲਾਜ਼ਮਾ ਮਿਲੇਗਾ। ਉੱਥੇ ਹੀ ਜਿਹੜੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਚੱਲ ਰਿਹਾ ਹੈ, ਉਨ੍ਹਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਜਾਵੇਗਾ।

ਚੰਡੀਗੜ੍ਹ: ਕੋਰੋਨਾ ਦੀ ਲਾਗ ਦੇਸ਼ ਭਰ 'ਚ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਵੀ ਪੂਰੀ ਤਰ੍ਹਾਂ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਹੈ। ਅਜਿਹੇ 'ਚ ਕੈਪਟਨ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਪਲਾਜ਼ਮਾ ਬੈਂਕ ਤੋਂ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਲਾਗਤ ਮੁੱਲ 'ਤੇ ਪਲਾਜ਼ਮਾ ਦੇਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸੂਚਨਾ ਤੇ ਜਨ ਸਪੰਰਕ ਵਿਭਾਗ ਮੁਤਾਬਕ ਪੰਜਾਬ 'ਚ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਤੀ ਯੂਨਿਟ 20,000 ਰੁਪਏ ਦੇ ਹਿਸਾਬ ਨਾਲ ਪਲਾਜ਼ਮਾ ਮਿਲੇਗਾ। ਉੱਥੇ ਹੀ ਜਿਹੜੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਚੱਲ ਰਿਹਾ ਹੈ, ਉਨ੍ਹਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਜਾਵੇਗਾ।

ਪੰਜਾਬ 'ਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਐਤਵਾਰ ਸੂਬੇ 'ਚ ਕੋਰੋਨਾ ਵਾਇਰਸ ਦੇ 534 ਨਵੇਂ ਮਾਮਲੇ ਸਾਹਮਣੇ ਆਏ ਤੇ 15 ਲੋਕਾਂ ਦੀ ਮੌਤ ਹੋ ਗਈ।

Share on Google Plus

About Ravi

0 comments:

Post a Comment