ਸੁਸ਼ਾਂਤ ਕੇਸ: ਕੇਂਦਰ ਨੇ ਸੀਬੀਆਈ ਨੂੰ ਜਾਂਚ ਸੌਂਪੀ

ਨੋਟੀਫਿਕੇਸ਼ਨ ਕੀਤਾ ਜਾਰੀ; ‘ਗੁਣੀ ਤੇ ਕੁਸ਼ਲ ਕਲਾਕਾਰ’ ਦੀ ਮੌਤ ਪਿਛਲਾ ਸੱਚ ਜ਼ਰੂਰ ਸਾਹਮਣੇ ਆਵੇ: ਸੁਪਰੀਮ ਕੋਰਟ


ਕੇਂਦਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਦਿਆਂ ਸੀਬੀਆਈ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੇੈ। ਨੋਟੀਫਿਕੇਸ਼ਨ ਦੀ ਕਾਪੀ ਸੀਬੀਆਈ ਨੂੰ ਭੇਜ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਰਸੋਨਲ ਅਤੇ ਟਰੇਨਿੰਗ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੁਸ਼ਾਂਤ ਰਾਜਪੂਤ ਦੀ ਮੌਤ ਮਾਮਲੇ ਦੀ ਸੀਬੀਆਈ ਜਾਂਚ ਦਾ ਰਾਹ ਪੱਧਰਾ ਕਰ ਦਿੱਤਾ ਹੈ।

SSR Death Case In SC: Shekhar Suman, Ameesha Patel React

SSR Death Case In SC: Shekhar Suman, Ameesha Patel React


Shekhar Suman, Ameesha Patel and Ankita Lokhande react to the ongoing Sushant Singh Rajput death case in the Supreme Court. In the ong...
READ MORE 

ਇਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਕਿਹਾ ਸੀ ਕਿ ‘ਬੇਹੱਦ ਗੁਣੀ ਤੇ ਕੁਸ਼ਲ ਕਲਾਕਾਰ’ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਪਿਛਲਾ ਸੱਚ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਬਿਹਾਰ ਸਰਕਾਰ ਵੱਲੋਂ ਕੀਤੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਮਨਜ਼ੂਰ ਕਰ ਲਈ ਹੈ। ਸੁਸ਼ਾਂਤ ਦੀ ਦੋਸਤ ਰਹੀ ਅਦਾਕਾਰਾ ਰੀਆ ਚਕਰਵਰਤੀ ਵੱਲੋਂ ਉਸ ਖ਼ਿਲਾਫ਼ ਦਾਇਰ ਐੱਫਆਈਆਰ ਨੂੰ ਪਟਨਾ ਤੋਂ ਮੁੰਬਈ ਤਬਦੀਲ ਕਰਨ ਬਾਰੇ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮਹਾਰਾਸ਼ਟਰ, ਬਿਹਾਰ ਤੇ ਰਾਜਪੂਤ ਦੇ ਪਿਤਾ ਨੂੰ ਤਿੰਨ ਦਿਨਾਂ ਵਿਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਸਿਖ਼ਰਲੀ ਅਦਾਲਤ ਮਾਮਲੇ ਉਤੇ ਅਗਲੇ ਹਫ਼ਤੇ ਸੁਣਵਾਈ ਕਰੇਗੀ। ਅਦਾਲਤ ਨੇ ਮੁੰਬਈ ਪੁਲੀਸ ਨੂੰ ਵੀ ਜਾਂਚ ਬਾਰੇ ਤਾਜ਼ਾ ਰਿਪੋਰਟ ਦੇਣ ਲਈ ਕਿਹਾ ਹੈ। ਕੇਂਦਰ ਵੱਲੋਂ ਸੀਬੀਆਈ ਜਾਂਚ ਦੀ ਮੰਗ ਸਵੀਕਾਰ ਕੀਤੇ ਜਾਣ ਬਾਰੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਮੁੱਦਾ ਵੀ ਉੱਭਰਦਾ ਹੈ ਕਿ ਮਾਮਲੇ ਦੀ ਜਾਂਚ ਕਿਸ ਪੁਲੀਸ ਦੇ ਅਧਿਕਾਰ ਖੇਤਰ ਵਿਚ ਹੈ। ਰਾਜਪੂਤ ਦੇ ਪਿਤਾ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਚਕਵਰਤੀ ਦੇ ਪੱਖ ਵਿਚ ਕੋਈ ਵੀ ਹੁਕਮ ਪਾਸ ਨਾ ਕੀਤਾ ਜਾਵੇ। ਵਕੀਲ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ਪੁਲੀਸ ‘ਸਬੂਤ ਤਬਾਹ ਕਰ ਰਹੀ ਹੈ’ ਤੇ ਉਨ੍ਹਾਂ ਨੂੰ ਹਾਲ ਦੀ ਘੜੀ ਬਿਹਾਰ ਪੁਲੀਸ ਨਾਲ ਸਹਿਯੋਗ ਕਰਨ ਲਈ ਕਿਹਾ ਜਾਵੇ ਜਦਕਿ ਮਹਾਰਾਸ਼ਟਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਜਾਂਚ ਤੇ ਐਫਆਈਆਰ ਪਟਨਾ ਪੁਲੀਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ ਤੇ ਇਸ ਮਾਮਲੇ ਨੂੰ ‘ਸਿਆਸੀ ਕੇਸ’ ਬਣਾ ਲਿਆ ਗਿਆ ਹੈ। ਬੈਂਚ ਨੇ ਕਿਹਾ ਕਿ ਬਿਹਾਰ ਦੇ ਅਧਿਕਾਰੀ ਨੂੰ ਏਕਾਂਤਵਾਸ ਕਰਨ ਨਾਲ ਚੰਗਾ ਸੁਨੇਹਾ ਨਹੀਂ ਗਿਆ ਹੈ, ਮੁੰਬਈ ਪੁਲੀਸ ‘ਚੰਗੇ ਪੇਸ਼ੇਵਰ ਰਵੱਈਏ’ ਲਈ ਜਾਣੀ ਜਾਂਦੀ ਹੈ। ਕਾਨੂੰਨ ਦੇ ਘੇਰੇ ਵਿਚ ਕਾਰਵਾਈ ਯਕੀਨੀ ਬਣਾਈ ਜਾਵੇ। ਰੀਆ ਦੇ ਵਕੀਲ ਨੇ ਬੈਂਚ ਨੂੰ ਕਿਹਾ ਕਿ ਮਾਮਲੇ ਉਤੇ ਸੁਣਵਾਈ ਜਦ ਤੱਕ ਬਕਾਇਆ ਹੈ, ਅਦਾਕਾਰਾ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕੀਤੀ ਜਾਵੇ।

ਮੁੰਬਈ: ਮੁੰਬਈ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੇ ਜੀਜਾ ਜੋ ਕਿ ਆਈਪੀਐੱਸ ਅਧਿਕਾਰੀ ਹਨ, ਨੇ ਉਨ੍ਹਾਂ ਨੂੰ ਅਦਾਕਾਰਾ ਰੀਆ ਚਕਰਵਰਤੀ ਉਤੇ ਦਬਾਅ ਬਣਾਉਣ ਲਈ ਕਿਹਾ ਸੀ। ਡੀਸੀਪੀ ਪਰਮਜੀਤ ਸਿੰਘ ਦਾਹੀਆ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਹਰਿਆਣਾ ਪੁਲੀਸ ਦੇ ਸੀਨੀਅਰ ਆਈਪੀਐੱਸ ਓ.ਪੀ. ਸਿੰਘ ਨੇ ਉਨ੍ਹਾਂ ਨੂੰ ਫਰਵਰੀ ਵਿਚ ਬੇਨਤੀ ਕੀਤੀ ਸੀ ਕਿ ਉਹ ਰੀਆ ’ਤੇ ਦਬਾਅ ਬਣਾ ਕੇ ਉਸ ਨੂੰ ਸੁਸ਼ਾਂਤ ਨਾਲ ਦੋਸਤੀ ਖ਼ਤਮ ਕਰਨ ਲਈ ਕਹਿਣ। ਦਾਹੀਆ ਪਹਿਲੀ ਅਪਰੈਲ ਤੱਕ ਬਾਂਦਰਾ ਖੇਤਰ ਦੇ ਜ਼ੋਨਲ ਪੁਲੀਸ ਮੁਖੀ ਰਹੇ ਹਨ ਤੇ ਸੁਸ਼ਾਂਤ ਦੀ ਮੌਤ ਵੀ ਬਾਂਦਰਾ ਵਿਚ ਹੀ ਹੋਈ ਸੀ। ਦਾਹੀਆ ਨੇ ਕਿਹਾ ਕਿ ਰਾਜਪੂਤ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਰੀਆ ਅਦਾਕਾਰ ਨੂੰ ‘ਕੰਟਰੋਲ’ ਕਰ ਰਹੀ ਹੈ ਤੇ ਉਹ ਉਸ ਨਾਲ ਰਿਸ਼ਤਾ ਤੋੜ ਦੇਵੇ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਰਸਮੀ ਬੇਨਤੀ ਹੀ ਕੀਤੀ ਸੀ, ਸ਼ਿਕਾਇਤ ਨਹੀਂ ਕੀਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ‘ਨਿਮਰਤਾ ਨਾਲ ਸਪੱਸ਼ਟ ਤੌਰ ਉਤੇ’ ਇਨਕਾਰ ਕਰ ਦਿੱਤਾ ਸੀ।     

Share on Google Plus

About Ravi

0 comments:

Post a Comment