ਜੰਮੂ ਕਸ਼ਮੀਰ ਬਾਰੇ ਟਿੱਪਣੀ ਕਰਨ ’ਤੇ ਭਾਰਤ ਨੇ ਚੀਨ ਨੂੰ ਲੰਬੇ ਹੱਥੀਂ ਲਿਆ




ਜੰਮੂ ਕਸ਼ਮੀਰ ਦੇ ਪੁਨਰਗਠਨ ਨੂੰ ਗੈਰਕਾਨੂੰਨੀ ਤੇ ਗੈਰਵਾਜ਼ਿਬ ਕਰਾਰ ਦਿੱਤੇ ਜਾਣ ’ਤੇ ਭਾਰਤ ਨੇ ਅੱਜ ਚੀਨ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਪੇਈਚਿੰਗ ਦਾ ਮਸਲੇ ’ਤੇ ਕੋਈ ਪੱਕਾ ਸਟੈਂਡ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਚੀਨ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਟਿੱਪਣੀਆਂ ਨੇ ਕਰੇ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਟਿੱਪਣੀ ਨੋਟ ਕੀਤੀ ਹੈ। ਚੀਨ ਦਾ ਇਸ ਮਸਲੇ ’ਤੇ ਕੋਈ ਪੱਕਾ ਸਟੈਂਡ ਨਹੀਂ ਹੈ ਅਤੇ ਉਸ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਟਿੱਪਣੀਆਂ ਨਾ ਕਰੇ।’’ ਜ਼ਿਕਰਯੋਗ ਹੈ ਕਿ ਭਾਰਤ ਦੀ ਇਹ ਪ੍ਰਤੀਕਿਰਿਆ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਕੀਤੀ ਗਈ ਟਿੱਪਣੀ ਕਿ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ’ਚ ਕੋਈ ਵੀ ਇਕਪਾਸੜ ਬਦਲਾਅ ਗੈਰਕਾਨੂੰਨੀ ਤੇ ਗੈਰਵਾਜ਼ਿਬ ਹੈ, ਤੋਂ ਬਾਅਦ ਆਈ ਹੈ।
Share on Google Plus

About Ravi

0 comments:

Post a Comment