26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੀ ਜਾਂਚ ਜਾਰੀ ਹੈ। ਰਿਪੋਟਰਾਂ ਮੁਤਾਬਕ ਇਸ ਹਿੰਸਾ ‘ਚ ਕਰੀਬ 10 ਹਜ਼ਾਰ ਲੋਕ ਸ਼ਾਮਲ ਸੀ। ਨਾਲ ਹੀ ਪੁਲਿਸ ਨੇ ਪੁੱਛਗਿੱਛ ਲਈ 50 ਕਿਸਾਨ ਨੇਤਾਵਾਂ ਸਮੇਤ ਕਈ ਲੋਕਾਂ ਨੂੰ ਨੋਟਿਸ ਭੇਜਿਆ ਹੈ।
ਲਾਲ ਕਿਲ੍ਹਾ ਹਿੰਸਾ ਦੌਰਾਨ ਕਾਫ਼ੀ ਨੁਕਸਾਨ ਹੋਇਆ। ਇਸ ਮਾਮਲੇ ‘ਚ ਕਰੀਬ 10 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਪੁੱਛਗਿੱਛ ਲਈ ਕਰੀਬ 50 ਕਿਸਾਨ ਨੇਤਾਵਾਂ ਸਮੇਤ ਕਈ ਹੋਰ ਲੋਕਾਂ ਨੂੰ ਨੋਟਿਸ ਭੇਜਿਆ ਗਿਆ। ਜਿਨ੍ਹਾਂ ਚੋਂ ਕਈਆਂ ਦੇ ਹੁਣ ਪੁੱਛਗਿੱਛ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਖ਼ਬਰਾਂ ਹਨ ਕਿ ਰਾਕੇਸ਼ ਟਿਕੈਤ ਦੇ ਨਾਲ ਦੇ ਕੁਝ ਕਿਸਾਨ ਨੇਤਾ ਅਗਲੇ ਕੁਝ ਦਿਨਾਂ ‘ਚ ਪੁੱਛਗਿੱਛ ‘ਚ ਸ਼ਾਮਲ ਹੋ ਸਕਦੇ ਹਨ। ਨਾਲ ਹੀ ਦੱਸ ਦਈਏ ਕਿ ਕਈਆਂ ਨੂੰ ਦੂਜੀ ਵਾਰ ਵੀ ਨੋਟਿਸ ਭੇਜਿਆ ਗਿਆ ਹੈ।
ਇਸ ਸਬੰਧੀ ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ ਸ਼ਾਖਾ) ਪ੍ਰਵੀਰ ਰੰਜਨ ਨੇ ਦੱਸਿਆ ਕਿ ਦਿੱਲੀ ਪੁਲਿਸ ਨਾਲ ਗੱਲਬਾਤ ‘ਚ ਲਈ ਸਿੰਘੂ ਬਾਰਡਰ ਦੇ ਸਤਨਾਮ ਸਿੰਘ ਪਨੂੰ ਅਤੇ ਸਰਵਨ ਸਿੰਘ ਪੰਧੇਰ ਅਤੇ ਗਾਜ਼ੀਪੁਰ ਸਰਹੱਦ ‘ਤੇ ਪੱਦਰਸ਼ਨ ਕਰ ਰਹੇ ਰਾਕੇਸ਼ ਟਿਕੈਤ ਦੇ ਕੁਝ ਸਾਥੀ ਨੇਤਾ ਸ਼ਾਮਲ ਹਨ।
What is happening and what happened at Singhu is what Pakistan wants, says Punjab CM; condemns Red fort violence
ਇਸ ਦੇ ਨਾਲ ਹੀ ਪੁਲਿਸ ਕਮੀਸ਼ਨਰ ਨੇ ਕਿਹਾ ਕਿ ਲਾਲ ਕਿਲ੍ਹਾ ਹਿੰਸਾ ‘ਚ ਜੇਕਰ ਸਾਜਿਸ਼ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਐਫਆਈਆਰ ‘ਚ ਦੇਸ਼ ਧ੍ਰੋਹ ਦੀ ਧਾਰਾ ਵੀ ਜੋੜੀ ਜਾਵੇਗੀ। ਉਨ੍ਹਾ ਕਿਹਾ ਕਿ ਕਿਸੇ ਵੀ ਐਫਆਈਆਰ ‘ਚ ਅਜੇ ਇਹ ਧਾਰਾ ਨਹੀਂ ਲਾਈ ਗਈ ਹੈ। ਨਾਲ ਹੀ ਡੰਪ ਡਾਟਾ ਤੋਂ ਪਤਾ ਲੱਗਿਆ ਹੈ ਕਿ ਹਿੰਸਾ ਦੌਰਾਨ ਲਾਲ ਕਿਲ੍ਹਾ ‘ਤੇ 10 ਹਜ਼ਾਰ ਲੋਕ ਸੀ ਜੋ ਵੱਖ-ਵੱਖ ਬਾਰਡਰਾਂ ਤੋਂ ਆਏ ਸੀ।
0 comments:
Post a Comment