Farmers Protest: ਕਿਸਾਨ ਅੰਦੋਲਨ ‘ਤੇ ਪਿਯੂਸ਼ ਗੋਇਲ ਦਾ ਬਿਆਨ, ਕਿਹਾ ਸਰਕਾਰ ਗੱਲਬਾਤ ਨੂੰ ਤਿਆਰ, ਟਿਕੈਤ ਨੇ ਕਿਹਾ

ਕਿਸਾਨ ਢੀ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦਰਮਿਆਨ ਹੁਣ ਪਿਯੂਸ਼ ਗੋਇਲ ਨੇ ਕਿਹਾ ਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਨਹੀਂ ਜਾਣਗੇ।


ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ (Farm Laws) ਦਾ ਵਿਰੋਧ ਕਰਨ ਲਈ ਦਿੱਲੀਂ ਦੀਆਂ ਸਰਹੱਦਾਂ ‘ਤੇ ਬੈਠਾ ਹੈ। ਉਧਰ ਸਰਕਾਰ ਹੈ ਕਿ ਕਿਸਾਨਾਂ ਦੀ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਅਤੇ ਅਗਿਓਂ ਕਿਸਾਨ ਵੀ ਆਪਣੀ ਜਿੱਦ ‘ਤੇ ਕਾਈਮ ਹਨ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ  ਜਾਂਦੀਆਂ ਉਹ ਘਰ ਵਾਪਸੀ ਨਹੀਂ ਕਰਨਗੇ।

ਇਸ ਦਰਮਿਆਨ ਕੇਂਦਰੀ ਮੰਤਰੀ ਪਿਯੂਸ਼ ਗੋਇਲ (Piyush Goyal) ਨੇ ਕਿਹਾ ਕਿ ਸਰਕਾਰ ਨਵੋਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ (Farmers Protest) ਕਰ ਰਹੇ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ। ਨਾਲ ਹੀ ਗੋਇਲ ਨੇ ਕਿਹਾ ਕਿ ਵਾਰ-ਵਾਰ ਪ੍ਰਸਤਾਵ ਦੇਣ ਮਗਰੋਂ ਵੀ ਪ੍ਰਦਰਸ਼ਨਕਾਰੀ ਕਦੇ ਠੋਸ ਸੁਝਾਅ ਨਾਲ ਨਹੀਂ ਆਏ। ਉਧਰ 75 ਦਿਨਾਂ ਤੋਂ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤਕ ਘਰ ਵਾਪਸੀ ਨਹੀਂ ਹੋਵੇਗੀ।

What is happening and what happened at Singhu is what Pakistan wants, says Punjab CM; condemns Red fort violence

What is happening and what happened at Singhu is what Pakistan wants, says Punjab CM; condemns Red fort violence

READ MORE 

ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਖ ਫੋਨ ਦੀ ਦੂਰੀ ਵਾਲੀ ਗੱਲ ਨੂੰ ਦੋਹਰਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫੋਨ ਕਰਨਾ ਹੀ ਪਏਗਾ ਤਾਂ ਜੋ ਅਸੀਂ ਅੱਗੇ ਵਧ ਸਕੀਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੁਝ ਮੁੱਦੀਆਂ ‘ਤੇ ਗੁਮਰਹਾ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕ ਅਜਿਹਾ ਕਰਨ ‘ਚ ਕਾਮਯਾਬ ਵੀ ਰਹੇ ਹਨ।


" ਅਸੀਂ ਕਾਨੂੰਨ ਦੀ ਸ਼ਬਦਾਂ ‘ਚ ਬਦਲਾਅ ਰਾਹੀਂ ਨੂੰ ਹੋਰ ਸਖ਼ਤ ਬਣਾਉਣ ਦਾ ਪ੍ਰਸਤਾਵ ਵੀ ਦਿੱਤਾ, ਅਸੀਂ 18 ਮਹੀਨਿਆਂ ਲਈ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਦਿੱਤਾ। ਅਸੀਂ ਖ਼ਬਰਾਂ ਵਿਚ ਤਾਰੀਖ ‘ਤੇ ਤਾਰੀਖ ਪੜ੍ਹਦੇ ਰਹਿੰਦੇ ਹਾਂ, ਪਰ ਇਹ 'ਪੇਸ਼ਕਸ਼ 'ਤੇ ਪ੍ਰਸਤਾਵ' ਹੋਣਾ ਚਾਹੀਦਾ ਹੈ। ਸਾਨੂੰ ਅਜੇ ਤੱਕ ਕਿਸਾਨਾਂ ਵੱਲੋਂ ਕੋਈ ਠੋਸ ਸੁਝਾਅ ਨਹੀਂ ਮਿਲੇ। "

-ਪਿਯੂਸ਼ ਗੋਇਲ, ਕੇਂਦਰੀ ਰੇਲ ਮੰਤਰੀ

ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਸਰਕਾਰ ਕੋਈ ਬਿੱਲ ਲਿਆਉਂਦੀ ਹੈ ਤਾਂ ਇਹ ਲੋਕਾਂ ਦੇ ਫਾਇਦੇ ਲਈ ਹੁੰਦੀ ਹੈ ਅਤੇ ਜੇ ਕਿਸੇ ਨੂੰ ਇਸ ਨਾਲ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਦੂਜਿਆਂ ਨੂੰ ਵਾਂਝਾ ਰੱਖਣ ਦੀ ਬਜਾਏ ਇਸ ਨੂੰ ਸਾਹਮਣੇ ਲਿਆਉਣਾ ਚਾਹਿਦਾ ਹੈ।


Share on Google Plus

About Ravi

0 comments:

Post a Comment