ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ (20 ਜੂਨ) ਨੂੰ ਦਿੱਲੀ ਦੇ ਸ਼੍ਰੀ ਜਗਨਨਾਥ ਮੰਦਰ 'ਚ ਪੂਜਾ ਕੀਤੀ ਸੀ, ਜਿਸ ਦੀ ਇੱਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਦਿੱਲੀ ਦੇ ਹੌਜ਼ ਖਾਸ ਸਥਿਤ ਸ਼੍ਰੀ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ।
ਦਰਅਸਲ, 20 ਜੂਨ ਨੂੰ ਆਪਣੇ 65ਵੇਂ ਜਨਮ ਦਿਨ ਅਤੇ ਜਗਨਨਾਥ ਰਥ ਯਾਤਰਾ 2023 ਦੇ ਮੌਕੇ 'ਤੇ ਰਾਸ਼ਟਰਪਤੀ ਮੁਰਮੂ ਹੌਜ਼ ਖ਼ਾਸ ਸਥਿਤ ਜਗਨਨਾਥ ਮੰਦਰ ਗਏ ਸਨ।
ਉੱਥੇ ਪੂਜਾ ਕਰਦੇ ਹੋਏ ਉਨ੍ਹਾਂ ਦੀ ਇੱਕ ਤਸਵੀਰ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ। ਟਵਿੱਟਰ 'ਤੇ ਉਨ੍ਹਾਂ ਨੇ ਰੱਥ ਯਾਤਰਾ ਦੀ ਸ਼ੁਰੂਆਤ 'ਤੇ ਵਧਾਈ ਵੀ ਦਿੱਤੀ ਸੀ।
ਇਸ ਤਸਵੀਰ 'ਚ ਦੇਖਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਦਰ ਦੇ ਪਾਵਨ ਅਸਥਾਨ ਦੇ ਦਰਵਾਜ਼ੇ ਦੇ ਬਾਹਰ ਹੱਥ ਜੋੜ ਕੇ ਖੜ੍ਹੇ ਹਨ ਅਤੇ ਪੁਜਾਰੀ ਅੰਦਰ ਪੂਜਾ ਕਰ ਰਹੇ ਹਨ।
ਪਵਿੱਤਰ ਅਸਥਾਨ ਦੇ ਬਾਹਰੋਂ ਪੂਜਾ ਕਰਨ ਦੀ ਉਨ੍ਹਾਂ ਦੀ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸਵਾਲ ਚੁੱਕੇ ਹਨ।
ਕੁਝ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਅਨੁਸੂਚਿਤ ਜਨਜਾਤੀ ਭਾਈਚਾਰੇ ਤੋਂ ਹੋਣ ਕਾਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੰਦਰ ਦੇ ਪਾਵਨ ਅਸਥਾਨ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।
ਕਈ ਕੇਂਦਰੀ ਮੰਤਰੀਆਂ ਨੇ ਕੀਤੀ ਹੈ ਪੂਜਾ
ਸੋਸ਼ਲ ਮੀਡੀਆ 'ਤੇ ਰਾਸ਼ਟਰਪਤੀ ਮੁਰਮੂ ਦੇ ਨਾਲ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਧਰਮਿੰਦਰ ਪ੍ਰਧਾਨ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਦੋਵੇਂ ਵੱਖ-ਵੱਖ ਸਮੇਂ 'ਤੇ ਮੰਦਰ ਦੇ ਪਾਵਨ ਅਸਥਾਨ 'ਚ ਪੂਜਾ ਕਰਦੇ ਨਜ਼ਰ ਆ ਰਹੇ ਹਨ।
ਪੁੱਛਿਆ ਜਾ ਰਿਹਾ ਹੈ ਕਿ ਜਦੋਂ ਅਸ਼ਵਨੀ ਵੈਸ਼ਨਵ ਅਤੇ ਧਰਮਿੰਦਰ ਪ੍ਰਧਾਨ ਪਾਵਨ ਅਸਥਾਨ 'ਚ ਪੂਜਾ ਕਰ ਸਕਦੇ ਹਨ ਤਾਂ ਰਾਸ਼ਟਰਪਤੀ ਮੁਰਮੂ ਕਿਉਂ ਨਹੀਂ।
ਦਿ ਦਲਿਤ ਵਾਇਸ ਨਾਮ ਦੇ ਟਵਿੱਟਰ ਹੈਂਡਲ ਨੇ ਅਸ਼ਵਿਨੀ ਵੈਸ਼ਨਵ ਅਤੇ ਪ੍ਰਧਾਨ ਦ੍ਰੋਪਦੀ ਮੁਰਮੂ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, “ਅਸ਼ਵਿਨੀ ਵੈਸ਼ਨਵ (ਰੇਲਵੇ ਮੰਤਰੀ) – ਇਜਾਜ਼ਤ। ਦ੍ਰੋਪਦੀ ਮੁਰਮੂ (ਰਾਸ਼ਟਰਪਤੀ) - ਇਜਾਜ਼ਤ ਨਹੀਂ ਹੈ।
ਸੀਨੀਅਰ ਪੱਤਰਕਾਰ ਦਿਲੀਪ ਮੰਡਲ ਨੇ ਵੀ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਤਸਵੀਰ ਟਵੀਟ ਕੀਤੀ ਹੈ।
ਉਨ੍ਹਾਂ ਨੇ ਲਿਖਿਆ, “ਦਿੱਲੀ ਦੇ ਜਗਨਨਾਥ ਮੰਦਿਰ ਵਿੱਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਮੰਦਿਰ ਦੇ ਅੰਦਰ ਪੂਜਾ ਕਰ ਰਹੇ ਹਨ ਅਤੇ ਮੂਰਤੀਆਂ ਨੂੰ ਛੂਹ ਰਹੇ ਹਨ। ਪਰ ਇਹ ਚਿੰਤਾ ਦੀ ਗੱਲ ਹੈ ਕਿ ਇਸੇ ਮੰਦਿਰ ਵਿੱਚ ਰਾਸ਼ਟਰਪਤੀ ਮੁਰਮੂ, ਜੋ ਭਾਰਤ ਦੇ ਗਣਰਾਜ ਦੇ ਪਹਿਲੇ ਨਾਗਰਿਕ ਹਨ, ਨੂੰ ਬਾਹਰੋਂ ਪੂਜਾ ਕਰਨ ਦਿੱਤੀ ਜਾ ਰਹੀ ਹੈ।"
ਉਨ੍ਹਾਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਪੁਜਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਵਾਈਐੱਸ ਰੈੱਡੀ ਨੇ ਵੀ ਟਵੀਟ ਕਰਕੇ ਇਸ 'ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, "ਰਾਸ਼ਟਰਪਤੀ ਮੁਰਮੂ ਜੀ ਨੂੰ ਮੰਦਿਰ ਦੇ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ? ਜਦਕਿ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅੰਦਰ ਜਾਣ ਦਿੱਤਾ ਗਿਆ। ਲਗਾਤਾਰ ਇਹ ਵਿਤਕਰਾ ਕਿਉਂ? ਮਹਾਵਿਕਾਸ ਅਗਾੜੀ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬੀਆਰ ਅੰਬੇਡਕਰ ਦਾ ਹਵਾਲਾ ਦਿੰਦੇ ਹੋਏ, ਇਸ 'ਤੇ ਸਵਾਲ ਖੜ੍ਹੇ ਕੀਤੇ ਅਤੇ ਲਿਖਿਆ, "ਜੋ ਦਿਸ਼ਾ ਪਸੰਦ ਹੈ ਉਸ ਵੱਲ ਜਾਓ, ਪਰ ਜਾਤ ਇੱਕ ਰਾਖਸ਼ ਹੈ ਜੋ ਹਰ ਜਗ੍ਹਾ ਤੁਹਾਡੇ ਰਾਹ ਵਿੱਚ ਆਉਂਦੀ ਰਹੇਗੀ।"
ਇਹ ਮੁੱਦਾ ਬਣਾਉਣ ਦੀ ਵੀ ਕਈ ਲੋਕ ਨਿੰਦਾ ਕਰ ਰਹੇ ਹਨ
ਕਈ ਟਵਿੱਟਰ ਯੂਜ਼ਰਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਇਸ ਤਸਵੀਰ ਦੀ ਆਲੋਚਨਾ ਕਰ ਰਹੇ ਹਨ ਅਤੇ ਮੰਦਰ ਪ੍ਰਸ਼ਾਸਨ 'ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਪਹਿਲਾਂ ਵੀ ਕਈ ਮੰਦਰਾਂ ਦੇ ਪਾਵਨ ਅਸਥਾਨ 'ਚ ਪੂਜਾ ਕੀਤੀ ਹੈ।
ਲੇਖਕ ਕਾਰਤੀਕੇਯ ਤੰਨਾ ਨੇ ਦੇਵਘਰ ਦੇ ਵੈਦਿਆਨਾਥ ਮੰਦਿਰ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਮੁਰਮੂ ਦੀ ਪੂਜਾ ਕਰਨ ਦੀਆਂ ਤਸਵੀਰਾਂ ਟਵੀਟ ਕੀਤੀਆਂ।
0 comments:
Post a Comment