ਮੀਂਹ ਤੋਂ ਬਾਅਦ ਸੰਗਰੂਰ ਜ਼ਿਲ੍ਹੇ 'ਚ ਸੜਕ 'ਤੇ ਜਾਂਦੀ ਬੱਸ 'ਡੁੱਬੀ'

ਸੰਗਰੂਰ: ਜ਼ਿਲ੍ਹੇ ਦੇ ਕਸਬੇ ਲਹਿਰਾਗਾਗਾ ਵਿੱਚ ਵੀਰਵਾਰ ਨੂੰ ਪਏ ਜ਼ੋਰਦਾਰ ਮੀਂਹ ਦਾ ਖਾਮਿਆਜ਼ਾ ਲੋਕਾਂ ਨੂੰ ਅਗਲੇ ਦਿਨ ਭੁਗਤਣਾ ਪੈ ਗਿਆ। ਜੇਕਰ ਸਮਾਂ ਰਹਿੰਦੇ ਲੋਕ ਆਪਣੀ ਜਾਨ ਨਾ ਬਚਾਉਂਦੇ ਤਾਂ ਅੰਡਰ ਬ੍ਰਿਜ ਦੇ ਪਾਣੀ ਵਿੱਚ ਡੁੱਬ ਵੀ ਸਕਦੇ ਸਨ।

ਦਰਅਸਲ, ਮੀਂਹ ਕਾਰਨ ਕਸਬੇ ਵਿੱਚ ਬਣੇ ਹੋਏ ਅੰਡਰਬ੍ਰਿਜ ਵਿੱਚ ਕਾਫੀ ਪਾਣੀ ਭਰ ਗਿਆ ਤੇ ਇਸ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਦੂਜੇ ਦਿਨ ਵੀ ਪਾਣੀ ਉਵੇਂ ਹੀ ਖੜ੍ਹਾ ਰਿਹਾ, ਜੋ ਕਿਸੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇਸੇ ਪਾਣੀ ਵਿੱਚ ਇੱਕ ਬੱਸ ਵੀ ਫਸ ਗਈ ਤੇ ਪਾਣੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਪੌੜੀ ਲਾ ਕੇ ਕੱਢਿਆ।
ਪੰਜਾਬ ਪੁਲਿਸ ਦੇ ਮੁਲਾਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਬੱਸ ਵਿੱਚ ਪਿੰਡ ਭੁਟਾਲ ਖੁਰਦ ਜਾ ਰਹੇ ਸਨ। ਪਰ ਬੱਸ ਜਦ ਅੰਡਰ ਬ੍ਰਿਜ ‘ਤੇ ਪਹੁੰਚੀ ਤਾਂ ਪਾਣੀ ਦੀ ਤੇਜ਼ ਲਹਿਰ ਬਣੀ ਤੇ ਬੱਸ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਪਾਣੀ ਬੱਸ ਦੇ ਸ਼ੀਸ਼ਿਆਂ ਤਕ ਪਹੁੰਚ ਗਿਆ ਤੇ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ।

ਇਸ ਤੋਂ ਬਾਅਦ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਉੱਥੋਂ ਬਾਹਰ ਕੱਢਿਆ ਗਿਆ। ਲਹਿਰਾਗਾਗਾ ਦੇ ਸਮਾਜ ਸੇਵੀ ਦੀਪਕ ਜੈਨ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਅੰਡਰਬ੍ਰਿਜ ‘ਤੇ ਪਾਣੀ ਦੀ ਨਿਕਾਸੀ ਦਾ ਸਹੀ ਹੱਲ ਨਾ ਹੋਣ ਕਾਰਨ ਅਜਿਹਾ ਹਰ ਮੀਂਹ ਤੋਂ ਬਾਅਦ ਹੁੰਦਾ ਹੈ। ਲੋਕਾਂ ਨੇ ਇਸ ਦਾ ਪੱਕਾ ਕੀਤੇ ਜਾਣ ਦੀ ਮੰਗੀ ਕੀਤੀ ਹੈ।
Share on Google Plus

About Ravi

0 comments:

Post a Comment