ਪਾਣੀ ਨਾਲ ਭਰੇ ਖੱਡੇ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ



ਝੱਜਰ, 29 ਜੂਨ- ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਪਾਣੀ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਬੱਚੇ ਕਬਲਾਨਾ ਪਿੰਡ ਦੇ ਖੇਤਾਂ 'ਚ ਬਣੇ ਇੱਟਾਂ ਦੇ ਇੱਕ ਭੱਠੇ 'ਤੇ ਆਪਣੇ ਮਾਪਿਆਂ ਨਾਲ ਰਹਿੰਦੇ ਸਨ। ਬੀਤੀ ਸ਼ਾਮ ਨੂੰ ਉਹ ਖੇਡਣ ਲਈ ਨਿਕਲੇ। ਇਸ ਦੌਰਾਨ ਖੇਡਦੇ-ਖੇਡਦੇ ਖੇਤਾਂ 'ਚ ਪਾਣੀ ਨਾਲ ਭਰੇ ਇੱਕ ਖੱਡੇ ਕੋਲ ਜਾ ਪਹੁੰਚੇ, ਜਿੱਥੇ ਕਿ ਪੈਰ ਤਿਲਕਣ ਕਾਰਨ ਤਿੰਨੋਂ ਖੱਡੇ 'ਚ ਜਾ ਡਿੱਗੇ। ਕਾਫ਼ੀ ਦੇਰ ਤੱਕ ਜਦੋਂ ਉਹ ਘਰ ਵਾਪਸ ਨਾ ਆਏ ਤਾਂ ਮਾਪਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਣੀ ਵਾਲੇ ਖੱਡੇ 'ਚ ਤਿੰਨਾਂ ਦੀਆਂ ਲਾਸ਼ਾਂ ਨੂੰ ਤੈਰਦਿਆਂ ਦੇਖਿਆ। ਇਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਖੇਤ 'ਚ ਮਿੱਟੀ ਚੁੱਕਣ ਕਾਰਨ ਇਹ ਖੱਡਾ ਬਣਿਆ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਸ 'ਚ ਪਾਣੀ ਭਰ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਝੱਜਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Share on Google Plus

About Ravi

0 comments:

Post a Comment