25 ਸਾਲ ਨੌਜਵਾਨ ਦਾ ਕਤਲ, ਤਿੰਨ ਖਿਲਾਫ਼ ਮਾਮਲਾ ਦਰਜ

ਨਾਭਾ (ਜੈਨ) : ਸਥਾਨਕ ਥਾਣਾ ਸਦਰ ਪੁਲਸ ਨੇ ਸਾਹਿਬ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਡਰੌਲੀ (ਥਾਣਾ ਘੱਗਾ) ਦੀ ਸ਼ਿਕਾਇਤ 'ਤੇ ਬਿਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੋਸ਼ਨਵਾਲਾ (ਥਾਣਾ ਭਵਾਨੀਗੜ੍ਹ) ਸਮੇਤ ਤਿੰਨ ਵਿਅਕਤੀਆਂ ਖਿਲਾਫ਼ 25 ਸਾਲਾ ਨੌਜਵਾਨ ਧਰਮਿੰਦਰ ਦੇ ਕਤਲ ਦੇ ਦੋਸ਼ ਵਿਚ ਧਾਰਾ 302, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ ਪੰ੍ਰਤੂ ਪੁਲਸ ਨੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ।

ਮਿਲੀ ਜਾਣਕਾਰੀ ਮੁਤਾਬਕ 24 ਸਤੰਬਰ ਨੂੰ ਬਿਕਰਮਜੀਤ ਅਤੇ ਉਸਦੇ ਸਾਥੀ ਮੁੱਦਈ ਦੇ ਲੜਕੇ ਧਰਮਿੰਦਰ ਨੂੰ ਪਿੰਡੋਂ ਜ਼ਬਰਦਸਤੀ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਏ ਸਨ ਅਤੇ 30 ਸਤੰਬਰ ਨੂੰ ਨੌਜਵਾਨ ਦੀ ਲਾਸ਼ ਪਿੰਡ ਗੁਣੀਕੇ ਦੇ ਖੇਤ ਵਿਚੋਂ ਮਿਲੀ। ਮ੍ਰਿਤਕ ਦਾ ਪਿਤਾ ਕੰਬਾਇਨ ਨਾਲ ਬਾਹਰ ਗਿਆ ਹੋਇਆ ਸੀ, ਜਿਸ ਕਰਕੇ ਉਸਦੇ ਵਾਪਸ ਆਉਣ 'ਤੇ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕਰਵਾਇਆ ਗਿਆ। ਕਈ ਘੰਟਿਆਂ ਦੇ ਸੰਘਰਸ਼ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਦੋ ਮਾਸੂਮ ਬੇਟੀਆਂ ਦਾ ਪਿਤਾ ਸੀ। ਉਸਨੇ ਕੰਬਾਇਨ 'ਤੇ ਜਾਣ ਲਈ ਮਨ੍ਹਾ ਕਰ ਦਿੱਤਾ ਸੀ, ਜਿਸ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋ ਇਲਾਵਾ ਪਿੰਡ ਵਾਸੀਆਂ ਨੇ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਰਾਜ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ, ਜਿਨ੍ਹਾਂ ਐੱਸ. ਐੱਸ. ਪੀ. ਨੂੰ ਸਖ਼ਤ ਕਾਰਵਾਈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਿਹਾ।
Share on Google Plus

About Ravi

0 comments:

Post a Comment