ਨੰਨ ਰੇਪ ਕੇਸ:ਜੇਲ 'ਚ ਹੀ ਰਹਿਣਗੇ ਸਾਬਕਾ ਬਿਸ਼ਪ, ਜਮਾਨਤ ਪਟੀਸ਼ਨ ਖਾਰਿਜ

ਕੋਚੀ— ਕੇਰਲ ਹਾਈਕੋਰਟ ਨੇ ਬੁੱਧਵਾਰ ਨੂੰ ਰੋਮਨ ਕੈਥੋਲਿਕ ਦੇ ਪੂਰਵ ਬਿਸ਼ਪ ਫ੍ਰੈਂਕੋ ਮੁਲੱਕਲ ਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਉਨ੍ਹਾਂ ਨੂੰ ਇਕ ਨੰਨ ਨਾਲ ਵਾਰ-ਵਾਰ ਰੇਪ ਕਰਨ ਅਤੇ ਯੌਨ ਸ਼ੋਸ਼ਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਦੂਜੀ ਧਿਰ ਨੇ ਦਲੀਲ ਦਿੱਤੀ ਕਿ ਦੋਸ਼ੀ ਸਮਾਜ 'ਚ ਕਾਫੀ ਰਸੂਖਦਾਰ ਹੈ। ਅਜਿਹੇ 'ਚ ਉਹ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਿਆਮੂਰਤੀ ਰਾਜ ਵਿਜਯਾਰਾਘਵਨ ਨੇ ਦੂਜੀ ਧਿਰ ਦੀ ਦਲੀਲ ਸਵੀਕਾਰ ਕਰਦੇ ਹੋਏ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ।

ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਦੇ ਬਾਅਦ ਵੀ ਮਾਮਲੇ 'ਚ ਜਾਂਚ ਪ੍ਰਗਤੀ 'ਤੇ ਹੈ। ਅਦਾਲਤ ਨੇ ਅਭਿਯੋਜਨ ਪੱਖ ਦੀ ਦਲੀਲ 'ਤੇ ਗੌਰ ਕੀਤਾ ਕਿ ਮਾਮਲੇ ਦੀ ਜਾਂਚ ਮਹੱਤਵਪੂਰਨ ਪੜਾਅ 'ਤੇ ਹੈ ਅਤੇ ਮਾਮਲੇ ਦੇ ਸਿਲਸਿਲੇ 'ਚ ਸੀ.ਆਰ.ਪੀ.ਸੀ. ਦੀ ਧਾਰਾ 164 ਦੇ ਤਹਿਤ ਮਜਿਸਟਰੇਟ ਦੇ ਸਾਹਮਣੇ ਹੋਰਾਂ ਨੰਨਜ਼ ਦਾ ਬਿਆਨ ਦਰਜ ਕੀਤਾ ਜਾਣਾ ਹੈ। ਪਾਲਾ ਸਥਿਤ ਇਕ ਮੈਜਿਸਟਰੇਟ ਅਦਾਲਤ ਦੁਆਰਾ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੇ ਜਾਣ ਤੋਂ ਬਾਅਦ ਬਿਸ਼ਪ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਉਹ ਇਸ ਸਮੇਂ ਕੋਟਾਯਮ ਜ਼ਿਲੇ ਦੇ ਪਾਲਾ ਉਪਕਾਰਾ 'ਚ ਨਿਆਇਕ ਹਿਰਾਸਤ 'ਚ ਹੈ।

ਕੋਟਾਯਮ ਪੁਲਸ ਨੂੰ ਜੂਨ 'ਚ ਦਿੱਤੇ ਗਏ ਆਪਣੇ ਬਿਆਨ 'ਚ ਨੰਨ ਨੇ ਦੋਸ਼ ਲਗਾਇਆ ਸੀ ਕਿ ਬਿਸ਼ਪ ਮੁਲੱਕਲ ਨੇ ਮਈ 2014 'ਚ ਕੁਰਵਿਲਾਗੜ ਦੇ ਇਹ ਗੈਸਟ ਹਾਊਸ 'ਚ ਉਸ ਨਾਲ ਰੇਪ ਕੀਤਾ ਸੀ ਅਤੇ ਬਾਅਦ 'ਚ ਕਈ ਮੌਕਿਆਂ 'ਤੇ ਉਸ ਨਾਲ ਯੌਨ ਸੋਸ਼ਨ ਕਰਦਾ ਰਿਹਾ। ਨੰਨ ਨੇ ਕਿਹਾ ਕਿ ਉਸ ਦੀ ਸ਼ਿਕਾਇਤਾਂ 'ਤੇ ਚਰਚਾ ਅਧਿਕਾਰੀਆਂ ਦੀ ਕਾਰਵਾਈ ਨਾ ਕਰਨ ਤੋਂ ਬਾਅਦ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਹਾਲਾਂਕਿ ਬਿਸ਼ਪ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
Share on Google Plus

About Ravi

0 comments:

Post a Comment