ਪਾਕਿਸਤਾਨ ਵਿੱਚ 'ਗੁਰੂ ਨਾਨਕ ਮਹਿਲ' ਦੀਆਂ ਖ਼ਬਰਾਂ ਨੇ 72 ਸਾਲ ਤੋਂ ਰਹਿ ਰਹੇ ਪਰਿਵਾਰ ਦਾ ਕੀਤਾ ਉਜਾੜਾ

ਪਾਕਿਸਤਾਨੀ ਪੰਜਾਬ ਦਾ ਸ਼ਹਿਰ ਨਾਰੋਵਾਲ ਉਨ੍ਹਾਂ ਇਲਾਕਿਆਂ ਵਿੱਚੋਂ ਇੱਕ ਹੈ ਜਿਥੋਂ ਵੱਡੀ ਗਿਣਤੀ ਵਿੱਚ 1947 ਦੀ ਵੰਡ ਦੌਰਾਨ ਹਿੰਦੂ ਅਤੇ ਸਿੱਖ ਭਾਰਤ ਆ ਕੇ ਵਸੇ ਸਨ। ਉਨ੍ਹਾਂ ਦੇ ਘਰਾਂ 'ਤੇ ਹੁਣ ਉਨ੍ਹਾਂ ਮੁਸਲਮਾਨਾਂ ਦਾ ਕਬਜ਼ਾ ਹੈ ਜਿਹੜੇ ਭਾਰਤ ਤੋਂ ਪਾਕਿਸਤਾਨ ਗਏ ਸਨ।


ਭਾਰਤ-ਪਾਕਿਸਤਾਨ ਸਰਹੱਦ ਤੋਂ 4 ਕਿਲੋਮੀਟਰ ਦੂਰ ਬਾਠਾਂਵਾਲਾ, ਜਿਹੜਾ ਕਿ ਨਾਰੋਵਾਲ ਸ਼ਹਿਰ ਦੇ ਨਾਲ ਲਗਦਾ ਹੈ। ਇਸ ਪੁਰਾਣੇ ਪਿੰਡ ਦੀਆਂ ਤੰਗ ਅਤੇ ਗੁੰਝਲਦਾਰ ਸੜਕਾਂ ਵਿਚਾਲੇ ਇੱਕ ਘਰ ਬਣਿਆ ਹੋਇਆ ਹੈ। ਇਸ ਪਿੰਡ ਵਿੱਚ ਜ਼ਿਆਦਾਤਰ ਮਿੱਟੀ ਦੇ ਬਣੇ ਘਰ ਹਨ।

ਸਥਾਨਕ ਲੋਕ ਇਸ ਨੂੰ ਮਹਿਲ ਕਹਿੰਦੇ ਹਨ। ਇਹ ਆਪਣੇ ਸਥਾਨ ਅਤੇ ਬਣਾਵਟੀ ਢਾਂਚੇ ਕਾਰਨ ਮਸ਼ਹੂਰ ਹੈ। ਇੱਕ ਅੰਦਾਜ਼ੇ ਮੁਤਾਬਕ ਇਹ ਮਹਿਲ ਇੱਕ ਕਨਾਲ ਵਿੱਚ ਬਣਾਇਆ ਗਿਆ ਹੈ ਜਿੱਥੇ 22 ਕਮਰੇ ਹਨ। ਸਾਰੇ ਚਾਰ ਕੋਨਿਆਂ ਵਿੱਚ ਤਿੰਨ ਮੰਜ਼ਿਲਾਂ ਹਨ। ਬਾਕੀ ਦੇ ਪੂਰੇ ਖੇਤਰ ਵਿੱਚ ਸਿਰਫ਼ ਇਮਾਰਤਾਂ ਹਨ।

ਇਸਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੀ ਬਣਾਵਟ ਵੀ ਖਾਸ ਹੈ ਜਿਸਦੇ ਕਾਰਨ ਇਹ ਮਸ਼ਹੂਰ ਹੈ। ਮੁੱਖ ਦਰਵਾਜ਼ੇ 'ਤੇ ਖਾਸਾ ਭਾਰੀ ਲੱਕੜੀ ਦਾ ਗੇਟ ਬਣਿਆ ਹੋਇਆ ਹੈ। ਇਮਾਰਤਾਂ ਦੀਆਂ ਕੰਧਾਂ 'ਤੇ ਗੁਰੂਆਂ, ਰਾਜਿਆਂ ਅਤੇ ਮਹਾਰਾਜਿਆਂ ਦੇ ਚਿੱਤਰ ਬਣੇ ਹੋਏ ਹਨ ਜੋ ਕਿ ਸਿੱਖ ਧਰਮ ਦੇ ਨਾਲ ਸਬੰਧ ਰੱਖਦੇ ਹਨ।

ਇਸਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਇਸ ਇਮਾਰਤ ਦਾ ਨਿਰਮਾਣ ਕਿਸ ਨੇ ਅਤੇ ਕਦੋਂ ਕੀਤਾ ਸੀ। ਪਰ ਵੰਡ ਦੇ ਸਮੇਂ ਤੋਂ ਹੀ ਸ਼ੇਰ ਮੁਹੰਮਦ ਗੁਰਜਰ ਦਾ ਪਰਿਵਾਰ ਇੱਥੇ ਰਹਿ ਰਿਹਾ ਹੈ। ਹੁਣ ਇਸ ਪਰਿਵਾਰ ਦਾ ਇਸ ਪੁਰਾਤਨ ਘਰ ਨਾਲ ਸਬੰਧ ਟੁੱਟ ਗਿਆ ਹੈ।


ਸ਼ੇਰ ਮੁਹੰਮਦ ਦੇ ਪਰਿਵਾਰ ਨੇ ਇਸ ਬਿਲਡਿੰਗ ਨੂੰ ਮੁਰੰਮਤ ਲਈ ਖਾਲੀ ਕੀਤਾ ਸੀ, ਪਰ ਹੁਣ ਇਸ ਖੇਤਰ ਵਿੱਚ ਉਨ੍ਹਾਂ ਦੇ ਜਾਣ 'ਤੇ ਮਨਾਹੀ ਲਾ ਦਿੱਤੀ ਗਈ ਹੈ।

ਹੁਣ ਇਹ ਪਰਿਵਾਰ ਸੜਕ 'ਤੇ ਆ ਗਿਆ ਹੈ। ਕੀ ਉਹ ਮੁੜ ਆਪਣੇ ਪੁਰਾਣੇ ਘਰ ਵਾਪਿਸ ਜਾ ਸਕਣਗੇ? ਹਾਲਾਂਕਿ ਉਹ ਇਹ ਸਭ ਨਹੀਂ ਜਾਣਦੇ ਹਨ।

ਹੁਣ ਉਹ ਖੁੱਲ੍ਹੇ ਆਸਮਾਨ ਹੇਠ ਮਹਿਲ ਦੇ ਨੇੜੇ ਹੀ ਰਹਿ ਰਹੇ ਹਨ। ਉਨ੍ਹਾਂ ਦੇ ਸਾਹਮਣੇ ਕੁਝ ਗਊਆਂ ਵੀ ਬੰਨੀਆਂ ਹੋਈਆਂ ਸਨ।

85 ਸਾਲਾ ਮੁਹੰਮਦ ਆਪਣੀ ਜਵਾਨੀ ਵੇਲੇ ਪਹਿਲਵਾਨ ਅਤੇ ਬਾਡੀ ਬਿਲਡਰ ਸਨ। ਉਹ ਕਹਿੰਦੇ ਹਨ, '' ਇੱਕ ਉਹ ਸਮਾਂ ਸੀ ਜਦੋਂ ਰੇਲ ਗੱਡੀ ਨੂੰ ਇੱਥੋਂ ਲੰਘਣ ਤੋਂ ਪਹਿਲਾਂ ਵੀ ਸਾਡੀ ਇਜਾਜ਼ਤ ਲੈਣੀ ਪੈਂਦੀ ਸੀ।"

ਪਰ ਪਿਛਲੇ 15 ਦਿਨਾਂ ਵਿੱਚ ਸ਼ੇਰ ਮੁਹੰਮਦ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹਾ ਕੀ ਹੋਇਆ ਕੀ ਉਨ੍ਹਾਂ ਨੂੰ ਸੜਕ 'ਤੇ ਰਹਿਣ ਲਈ ਮਜਬੂਰ ਹੋਣਾ ਪਿਆ।

"ਗੁਰੂ ਨਾਨਲ ਮਹਿਲ"

ਸ਼ੇਰ ਮੁਹੰਮਦ ਮੁਤਾਬਕ ਦੋ ਹਫ਼ਤੇ ਪਹਿਲਾਂ ਉਨ੍ਹਾਂ ਦਾ ਪਰਿਵਾਰ ਇਸ ਮਹਿਲ ਵਿੱਚੋਂ ਨਿਕਲਿਆ। ਉਹ ਕਹਿੰਦੇ ਹਨ,''ਇਸਦਾ ਢਾਂਚਾ ਐਨਾ ਕਮਜ਼ੋਰ ਹੋ ਗਿਆ ਸੀ ਕਿ ਕਮਰਿਆਂ ਦੀਆਂ ਛੱਤਾਂ ਹਿਲਣ ਲੱਗ ਗਈਆਂ ਸਨ। ਕੁਝ ਦਿਨ ਪਹਿਲਾਂ ਛੱਤ ਦਾ ਇੱਕ ਹਿੱਸਾ ਸਾਡੇ ਬੱਚਿਆਂ 'ਤੇ ਡਿੱਗ ਗਿਆ ਪਰ ਉਨ੍ਹਾਂ ਦੀ ਕਿਸਮਤ ਚੰਗੀ ਸੀ ਜਿਹੜੇ ਉਹ ਬਚ ਗਏ।''

ਕੁਝ ਦਿਨ ਪਹਿਲਾਂ ਜਦੋਂ ਸ਼ੇਰ ਮੁਹੰਮਦ ਦੇ ਪਰਿਵਾਰ ਨੇ ਮੁਰੰਮਤ ਲਈ ਮਹਿਲ ਖਾਲੀ ਕੀਤਾ ਤਾਂ ਸਰਕਾਰ ਨੇ ਇੱਥੋਂ ਦਾ ਦੌਰਾ ਕੀਤਾ।

ਕੁਝ ਦਿਨ ਬਾਅਦ ਸਥਾਨਕ ਮੀਡੀਆ ਵਿੱਚ ਰਿਪੋਰਟ ਆਈ ਕਿ ਜਿਹੜੇ ਘਰ ਵਿੱਚ ਸ਼ੇਰ ਸਿੰਘ ਅਤੇ ਉਸਦਾ ਪਰਿਵਾਰ ਰਹਿ ਰਿਹਾ ਸੀ ਉਹ ਸਿੱਖ ਧਰਮ ਦੇ ਬਾਨੀ ''ਗੁਰੂ ਨਾਨਕ ਦੇਵ ਜੀ ਦਾ ਮਹਿਲ ਹੈ ਜਿਹੜਾ ਕਿ ਸੈਂਕੜੇ ਸਾਲਾਂ ਪਹਿਲਾਂ ਬਣਾਇਆ ਗਿਆ ਸੀ।''

ਇਸਦਾ ਮਤਲਬ ਇਹ ਸੀ ਕਿ ਇਹ ਇਮਾਰਤ ਧਾਰਮਿਕ ਅਤੇ ਸੱਭਿਆਚਾਰ ਪੱਖੋਂ ਸਿੱਖਾਂ ਲਈ ਮਹੱਤਵਪੂਰਨ ਸੀ। ਖ਼ਬਰ ਇਹ ਵੀ ਆਈ ਕਿ ਇਸ ਇਮਾਰਤ ਦਾ ਵੱਡਾ ਹਿੱਸਾ ਨੁਕਸਾਨਿਆਂ ਗਿਆ ਹੈ ਅਤੇ ਉਸਦਾ ਮਲਬਾ ਵੇਚ ਦਿੱਤਾ ਗਿਆ ਹੈ।

ਜਿਵੇਂ ਹੀ ਇਹ ਖ਼ਬਰ ਆਈ ਓਵੇਂ ਹੀ ਭਾਰਤ ਵਿੱਚ ਸਿੱਖਾਂ ਅਤੇ ਪਾਕਿਸਤਾਨ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ। ਦੂਜੇ ਪਾਸੇ ਜੋ ਸੱਭਿਆਚਾਰਕ ਵਿਰਾਸਤ ਵਿੱਚ ਦਿਲਚਸਪੀ ਰੱਖਦੇ ਹਨ, ਉਹ ਵੀ ਇਸ ਨੂੰ ਲੈ ਕੇ ਚਿੰਤਤ ਸਨ।

ਨਤੀਜੇ ਵਜੋਂ ਸਰਕਾਰੀ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਨੂੰ ਇਸ ਬਿਲਡਿੰਗ ਦੇ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਬਾਰੇ ਪਤਾ ਕਰਨ ਲਈ ਕਿਹਾ ਗਿਆ।

ਇਸ ਸਭ ਤੋਂ ਬਾਅਦ ਸ਼ੇਰ ਮੁਹੰਮਦ ਦੇ ਪਰਿਵਾਰ ਨੂੰ ਲਗ ਰਿਹਾ ਹੈ ਕਿ ਜਿਹੜੇ ਘਰ ਵਿੱਚ ਉਹ 72 ਸਾਲਾਂ ਤੋਂ ਰਹਿ ਰਹੇ ਸਨ ਹੁਣ ਉਨ੍ਹਾਂ ਨੂੰ ਕਦੇ ਵਾਪਿਸ ਨਹੀਂ ਮਿਲੇਗਾ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,''ਸਾਡੇ ਪਿਤਾ ਇਸ ਮਹਿਲ ਵਿੱਚ ਆਏ ਸਨ। ਫਿਰ ਅਸੀਂ ਪੰਜ ਭਰਾ ਇੱਥੇ ਰਹਿਣ ਲੱਗੇ ਤੇ ਹੁਣ ਸਾਡੇ ਬੱਚੇ ਵੀ ਇੱਥੇ ਹੀ ਰਹਿੰਦੇ ਹਨ।''

ਇਸ ਥਾਂ ਦਾ ਗੁਰੂ ਨਾਨਕ ਨਾਲ ਕੋਈ ਸਬੰਧ ਹੈ?
ਨਾਰੋਵਾਲ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਤਾ ਲਗਿਆ ਹੈ ਕਿ ਇਸ ਇਮਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਸਿੱਖਾਂ ਲਈ ਕੋਈ ਮਹੱਤਤਾ ਨਹੀਂ ਹੈ। ਇਹ ਸਿਰਫ਼ ਇੱਕ ਰਿਹਾਇਸ਼ੀ ਇਮਾਰਤ ਸੀ।

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੀਆਂ ਇਮਾਰਤਾਂ ਆਮ ਤੌਰ 'ਤੇ ਪ੍ਰਸ਼ਾਸਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੁੰਦੀਆਂ ਹਨ, ਇਸ ਇਮਾਰਤ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ।

ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਰ ਨੇ ਬੀਬੀਸੀ ਨੂੰ ਦੱਸਿਆ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਕਿਸੇ ਪ੍ਰਾਚੀਨ ਇਮਾਰਤ ਦੇ ਮਲਬੇ ਨੂੰ ਚੋਰੀ ਕਰਕੇ ਵੇਚਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਉੱਤੇ ਕਾਰਵਾਈ ਕੀਤੀ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ।''


"ਇੱਕ ਹਫ਼ਤੇ ਪਹਿਲਾਂ ਇਹ ਗੁਰੂ ਨਾਨਕ ਦਾ ਮਹਿਲ ਬਣਿਆ"

ਡਿਪਟੀ ਕਮਿਸ਼ਨਰ ਵਹੀਦ ਅਸਘਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਕਿਸ ਨੇ ਇਸ ਇਮਾਰਤ ਨੂੰ ''ਗੁਰੂ ਨਾਨਕ ਮਹਿਲ ਬਣਾ ਦਿੱਤਾ''।

ਹਾਲਾਂਕਿ ਸ਼ੇਰ ਮੁਹੰਮਦ ਅਤੇ ਉਨ੍ਹਾਂ ਨੇ ਗੁਆਂਢੀ ਜਾਣਦੇ ਹਨ ਕਿ ਇਹ ਸਭ ਕਿਵੇਂ ਹੋਇਆ।

ਇੱਕ ਸਥਾਨਕ ਵਾਸੀ ਸਮਰ ਅੱਬਾਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਕੁਝ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਰਿਪੋਰਟਰ ਇੱਥੇ ਆਏ ਸਨ।


''ਉਨ੍ਹਾਂ ਨੇ ਇਸ ਇਮਾਰਤ ਨੂੰ ਦੇਖਿਆ ਅਤੇ ਸਾਨੂੰ ਕਿਹਾ ਇਸ ਨੂੰ ਪ੍ਰਾਚੀਨ ਇਮਾਰਤ ਦੱਸੋ। ਇੱਥੋਂ ਤੱਕ ਕਿ ਅਸੀਂ ਕੁਝ ਹੋਰ ਕਿਹਾ ਪਰ ਉਨ੍ਹਾਂ ਨੇ ਇਸ ਨੂੰ ਐਡਿਟ ਕਰ ਦਿੱਤਾ।''

ਸ਼ੇਰ ਮੁਹੰਮਦ ਕਹਿੰਦੇ ਹਨ,''ਕੁਝ ਦਿਨ ਪਹਿਲਾਂ ਇੱਕ ਵੀਡੀਓਗ੍ਰਾਫਰ ਆਇਆ ਅਤੇ ਉਸ ਨੇ ਖ਼ਬਰ ਵਿੱਚ ਇਸ ਨੂੰ ਗੁਰਦੁਆਰੇ ਦੇ ਤੌਰ 'ਤੇ ਛਾਪਿਆ।”

ਸ਼ੇਰ ਮੁਹੰਮਦ ਕਹਿੰਦੇ ਹਨ,''ਇੱਕ ਹਫ਼ਤਾ ਪਹਿਲਾਂ ਇੱਕ ਪਾਰਟੀ ਆਈ ਸੀ ਉਨ੍ਹਾਂ ਨੇ ਇਸ ਦਾ ਨਾਂ ਰੱਖ ਦਿੱਤਾ ਗੁਰੂ ਨਾਨਕ ਮਹਿਲ। ਨਹੀਂ ਤਾਂ ਤੁਸੀਂ ਵੇਖ ਸਕਦੇ ਹੋ ਅਜਿਹਾ ਕੁਝ ਨਹੀਂ ਹੈ। ਇੱਥੇ ਜਿਹੜੇ ਚਿੱਤਰ ਬਣੇ ਹਨ ਉਹ ਰਾਜੇ-ਮਹਾਰਾਜਿਆਂ ਅਤੇ ਹੋਰ ਗੁਰੂਆਂ ਦੇ ਹਨ।

ਸ਼ੇਰ ਮੁਹੰਮਦ ਇਸ ਮਹਿਲ ਵਿੱਚ ਕਿਵੇਂ ਪੁੱਜੇ?

ਸ਼ੇਰ ਮੁਹੰਮਦ ਅਤੇ ਉਨ੍ਹਾਂ ਦੇ ਗੁਆਂਢੀ ਇਹ ਦਾਅਵਾ ਕਰਦੇ ਹਨ ਕਿ ਵੰਡ ਦੌਰਾਨ ਉਨ੍ਹਾਂ ਨੂੰ ਜੋ ਥਾਂ ਮਿਲੀ, ਉਹ ਉੱਥੇ ਚਲੇ ਗਏ। ਇਨ੍ਹਾਂ ਥਾਵਾਂ 'ਤੇ ਅਜੇ ਵੀ ਉਨ੍ਹਾਂ ਦੀ ਮਲਕੀਅਤ ਹਨ।

"ਜਦੋਂ ਸਾਨੂੰ ਕੱਢਿਆ ਜਾ ਰਿਹਾ ਸੀ ਉਦੋਂ ਅਸੀਂ ਇੱਥੇ ਆ ਗਏ। ਸਾਡਾ ਮਜੀਸਾ ਪਿੰਡ ਸੀ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਸਾਨੂੰ ਇਹ ਥਾਂ ਲੱਭੀ ਤੇ ਅਸੀਂ ਇੱਥੇ ਆ ਕੇ ਵਸ ਗਏ। ਸਾਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਸੀ। ਹੁਣ ਸਰਕਾਰ ਨੇ ਸਾਨੂੰ ਕੱਢ ਦਿੱਤਾ ਤੇ ਅਸੀਂ ਬੇਘਰ ਹੋ ਗਏ।''
Share on Google Plus

About Ravi

0 comments:

Post a Comment