ਭਾਰਤੀ ਹਵਾਈ ਫੌਜ ਦੋ ਸ਼ਬਦਾਂ ਵਿਚਾਲੇ ਜੂਝ ਰਹੀ ਹੈ-ਉਮੀਦ ਅਤੇ ਗੁੱਸਾ। ਸਭ ਤੋਂ ਪਹਿਲਾਂ ਉਮੀਦ ਦੀ ਗੱਲ ਕਰਦੇ ਹਾਂ।
ਉਮੀਦ ਕਾਰਨ ਹੀ ਅਰੁਣਾਚਲ ਪ੍ਰਦੇਸ਼ ਵਿੱਚ ਅਸਮਾਨ ਵਿੱਚ ਕਈ ਜਹਾਜ਼ ਥਹੁ-ਪਤਾ ਲੱਭਣ ਲਈ ਉਡਾ ਦਿੱਤੇ ਗਏ ਹਨ।
ਬਚਾਅ ਕਾਰਜ ਲਈ CARTOSAT ਤੋਂ RISAT ਵਰਗੇ ਸੈਟੇਲਾਈਟ, ਸੁਖੋਈ 30 ਐਮਕੇਆਈ ਵਰਗੇ ਫਾਈਟਰ ਜੈੱਟ, ਐਮਆਈ-17 ਵਰਗੇ ਹੈਲੀਕਾਪਟਰ, ਚੀਤਾਹ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ, ਮਾਲ ਢੋਹਣ ਵਾਲੇ ਜਹਾਜ਼ ਜਿਵੇਂ ਕਿ ਸੀ-130ਜੇ ਅਤੇ ਏਐਨ32 ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਵੇਂ ਇਹ ਸੁਣਨ ਵਿੱਚ ਅਜੀਬ ਲੱਗੇ ਪਰ ਸਮੁੰਦਰੀ ਫੌਜ ਦੀ ਪਣਡੁੱਬੀ-ਪੋਜ਼ੀਡੋਨ 8ਆਈ ਅਤੇ ਭਾਰਤੀ ਫੌਜ ਦਾ ਯੂਏਵੀ ਵੀ ਲਾਪਤਾ ਜਹਾਜ਼ ਦਾ ਪਤਾ ਲਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਵਿਚਾਲੇ ਸਵਾਲਾਂ ਦੇ ਘੇਰੇ ਵਿੱਚ ਹੈ ਭਾਰਤੀ ਹਵਾਈ ਫੌਜ। 100 ਘੰਟਿਆਂ ਤੋਂ ਵੀ ਵੱਧ ਸਮੇਂ ਲਈ ਉਡਾਣ ਭਰੀ ਜਾ ਚੁੱਕੀ ਹੈ ਪਰ ਉਨ੍ਹਾਂ ਕੋਲ ਦਿਖਾਉਣ ਲਈ ਕੁਝ ਵੀ ਨਹੀਂ ਹੈ।
ਜ਼ਿਆਦਾਤਰ ਲੋਕ ਹੈਰਾਨ ਹਨ ਪਰ ਅੰਦਰੂਨੀ ਲੋਕ ਨਹੀਂ।
ਕਿਵੇਂ ਪਤਾ ਲੱਭਿਆ ਜਾ ਰਿਹਾ ਹੈ?
ਏਐਨ 32 ਜਹਾਜ਼ ਨੂੰ 3000 ਘੰਟੇ ਉਡਾ ਚੁੱਕੇ ਇੱਕ ਸੇਵਾ ਮੁਕਤ ਅਫ਼ਸਰ ਦਾ ਕਹਿਣਾ ਹੈ, "ਉਸ ਖੇਤਰ ਵਿੱਚ ਅਸਮਾਨ ਤੋਂ ਸਿਰਫ਼ ਇੱਕ ਹੀ ਚੀਜ਼ ਨਜ਼ਰ ਆਉਂਦੀ ਹੈ, ਉਹ ਹੈ ਦਰਿਆ। ਬਾਕੀ ਦਾ ਖ਼ੇਤਰ ਸੰਘਣੇ ਦਰਖ਼ਤਾਂ ਨਾਲ ਢਕਿਆ ਹੋਇਆ ਹੈ। ਬਿਨਾਂ ਕਿਸੇ ਜਾਣ-ਪਛਾਣ ਦੇ ਏਐਨ-32 ਸਿਰਫ਼ ਇੱਕ ਕਣ ਵਰਗਾ ਹੈ।"ਭਾਰਤੀ ਹਵਾਈ ਫੌਜ ਮੁਤਾਬਕ ਸੈਟੇਲਾਈਟ ਅਤੇ ਸੀ-130 ਜੇ ਵਰਗੇ ਏਅਰਕਰਾਫ਼ਟ, ਸਮੁੰਦਰੀ ਸੈਨਾ ਦੇ ਪੀ8ਆਈ ਤੇ ਸੁਖੋਈ ਫਾਈਟਰ ਵੀ ਦਿਨ ਰਾਤ ਕਾਫ਼ੀ ਡਾਟਾ ਜੁਟਾਉਂਦੇ ਹਨ।
ਸੰਭਾਵੀ ਹਾਦਸੇ ਵਾਲੀ ਥਾਂ ਦੇ ਇਨਫ਼ਰਾ ਰੈੱਡ ਸਿਗਨਲ ਅਤੇ ਲੋਕੇਟਰ ਟਰਾਂਸਮੀਟਰ ਦੇ ਸਿਗਨਲ ਤੋਂ ਦਰਖ਼ਤਾਂ ਦੇ ਹੇਠ ਲੁਕੇ ਖੇਤਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹਾਦਸੇ ਦਾ ਸੁਰਾਗ ਮਿਲ ਸਕੇ।
ਹੇਠਾਂ ਕੁਝ ਹੈਲੀਕਾਪਰ ਹਨ ਜੋ ਕਿ ਤਕਨੀਕੀ ਸਿਗਨਲ ਜਾਂ ਤਸਵੀਰ ਮਿਲਣ 'ਤੇ ਕੁਝ ਖਾਸ ਖੇਤਰਾਂ 'ਤੇ ਮੰਡਰਾ ਸਕਦੇ ਹਨ।
ਏ ਐਨ 32 ਦੀ ਥਾਂ ਕਿਸੇ ਹੋਰ ਹਵਾਈ ਜਹਾਜ਼ ਨੂੰ ਲਿਆਉਣ ਬਾਰੇ ਕਈ ਵਾਰ ਵਿਚਾਰ ਕੀਤਾ ਗਿਆ |
ਜੋ ਵੀ ਜਾਣਕਾਰੀ ਅਸਮਾਨ ਤੋਂ ਹਾਸਿਲ ਕੀਤੀ ਜਾ ਰਹੀ ਹੈ ਉਹ ਖੇਤਰ ਵਿੱਚ ਮੌਜੂਦ ਤਲਾਸ਼ੀ ਗਰੁੱਪਜ਼ ਨੂੰ ਦਿੱਤੀ ਜਾ ਰਹੀ ਹੈ।
ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਏਅਰਕਰਾਫ਼ਟ ਆਖਿਰੀ ਵਾਰੀ ਜਿੱਥੇ ਦੇਖਿਆ ਗਿਆ ਸੀ ਉੱਥੋਂ ਹੀ ਜਾਂਚ ਦੀ ਸ਼ੁਰੂਆਤ ਹੋਈ ਸੀ।"
ਭਾਰਤੀ ਹਵਾਈ ਫੌਜ ਦੇ ਲਈ ਏਐਨ 32 ਕੋਈ ਆਮ ਏਅਰਕਰਾਫ਼ਟ ਨਹੀਂ ਹੈ। ਇਹ ਫੌਜ ਲਈ ਬਣਿਆ ਖਾਸ ਏਅਰਕਰਾਫਟ ਹੈ।
ਏਐਨ32 ਕਿੰਨਾ ਕਾਰਗਰ?
ਏਅਰਕਰਾਫ਼ਟ ਬਾਰੇ ਹਵਾਈ ਫੌਜ ਦੇ ਸੀਨੀਅਰ ਅਤੇ ਨੌਜਵਾਨ ਅਫ਼ਸਰਾਂ ਨਾਲ ਗੱਲਬਾਤ ਕੀਤੀ ਤਾਂ ਕਿਸੇ ਨੇ ਇਸ ਨੂੰ ਸਭ ਤੋਂ ਮਜ਼ਬੂਤ ਕਿਹਾ ਤਾਂ ਕਿਸੇ ਨੇ ਟਰਾਂਸਪੋਰਟ ਬੇੜੇ ਦੀ ਰੀੜ੍ਹ ਦੀ ਹੱਡੀ।ਕੁਝ ਅਫ਼ਸਰਾਂ ਨੇ ਇਸ ਨੂੰ ਅਜਿਹਾ ਏਅਰਕਰਾਫ਼ਟ ਕਰਾਰ ਦਿੱਤਾ ਜੋ ਕਿ ਛੋਟੇ ਅਸਥਾਈ ਰਨਵੇਅ ’ਤੇ ਕੰਮ ਆ ਸਕਦਾ ਹੈ। ਰੱਖ-ਰਖਾਅ ਦੇ ਮਾਮਲੇ ਵਿੱਚ ਇਸ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
ਇੱਕ ਸੇਵਾ ਮੁਕਤ ਅਫ਼ਸਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਸਾਡੇ ਕੋਲ ਤਕਰੀਬਨ 100 ਏਐਨ 32 ਅਏਰਕਰਾਫ਼ਟ ਹਨ।
1984 ਵਿੱਚ ਪਹਿਲੀ ਵਾਰੀ ਸੋਵੀਅਤ ਯੂਨੀਅਨ ਰਾਹੀਂ ਲਿਆਂਦੇ ਸਨ। ਕੁਝ ਹਾਦਸੇ ਜ਼ਰੂਰ ਹੋਏ ਹਨ ਪਰ ਜੇ ਇਸ ਜਹਾਜ਼ ਦੀ ਵਰਤੋਂ ਦੀ ਤੁਲਨਾ ਕੀਤੀ ਜਾਵੇ ਤਾਂ ਤਸਵੀਰ ਸਕਾਰਾਤਮਕ ਹੀ ਹੈ।"
22 ਜੁਲਾਈ, 2016 ਨੂੰ ਇੱਕ ਹੋਰ ਏਐਨ 32 ਲਾਪਤਾ ਹੋ ਗਿਆ ਸੀ। ਇਸ ਵਿੱਚ 29 ਲੋਕ ਸਵਾਰ ਸਨ।
ਉਸ ਵੇਲੇ ਉਹ ਤੰਬਰੰਮ ਨੇੜੇ ਚੇਨੱਈ ਅਤੇ ਪੋਰਟ ਬਲੇਅਰ ਵਿਚਾਲੇ ਉੱਡ ਰਿਹਾ ਸੀ। ਹਾਲੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਉਸ ਵੇਲੇ ਦੇ ਏਅਰਕਰਾਫ਼ਟ ਵਿੱਚ ਪਾਣੀ ਹੇਠ ਪਤਾ ਲਾਉਣ ਵਾਲਾ ਯੰਤਰ ਜਾਂ ਆਟੋਮੈਟਿਕ ਡਿਪੈਂਡੈਂਟ ਸਰਵੇਲੈਂਸ ਨਹੀਂ ਸੀ। ਇਸ ਰਾਹੀਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਜਹਾਜ਼ ਕਿੱਥੇ ਕਰੈਸ਼ ਹੋਇਆ ਹੈ ਜਾਂ ਫਿਰ ਆਖਿਰੀ ਵਾਰੀ ਇਸ ਨੂੰ ਨੈਵੀਗੇਸ਼ਨ ਸੈਟੇਲਾਈਟ ਰਾਹੀਂ ਕਿੱਥੇ ਦੇਖਿਆ ਗਿਆ ਸੀ।
ਮੌਜੂਦਾ ਕੇਸ ਵਿੱਚ ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਏਐਨ 32 ਵਿੱਚ ਇੱਕ ਪੁਰਾਣਾ ਐਮਰਜੈਂਸੀ ਲੋਕੇਟਰ ਟਰਾਂਸਮੀਟਰ (ਈਐਲਟੀ) ਹੈ ਜੋ ਕਿ ਕਰੈਸ਼ ਜਾਂ ਐਮਰਜੈਂਸੀ ਵੇਲੇ ਜਹਾਜ਼ ਦੀ ਥਾਂ ਬਾਰੇ ਜਾਣਕਾਰੀ ਦੇ ਸਕਦਾ ਹੈ।
ਕੀ ਇਸ ਨੇ ਹੁਣ ਕੰਮ ਕੀਤਾ ਹੈ?
ਇੱਕ ਅਫ਼ਸਰ ਮੁਤਾਬਕ, "ਹਾਲੇ ਤੱਕ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਵਧੇਰੇ ਮਾਡਰਨ ਅਤੇ ਜ਼ਿਆਦਾ ਪ੍ਰਭਾਵੀ ਈਐਲਟੀ ਮਦਦਗਾਰ ਹੋਵੇਗਾ।"
96 ਘੰਟਿਆਂ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਈਐਲਟੀ ਦੀ ਬੈਟਰੀ ਲਈ ਖਦਸ਼ਾ ਜਤਾਇਆ ਜਾ ਰਿਹਾ ਹੈ।
ਇੱਕ ਸੇਵਾਮੁਕਤ ਹਵਾਈ ਫੌਜ ਮੁਖੀ ਦਾ ਕਹਿਣਾ ਹੈ, "ਕਿਸੇ ਖੇਤਰ ਵਿੱਚ ਖ਼ਤਰਾ ਏਐਨ32 ਦੇ ਰਡਾਰ ਵਿੱਚ ਨਹੀਂ ਆ ਸਕਦਾ, ਜੋ ਕਿ ਸੀ-130ਜੇ ਕਰ ਸਕਦਾ ਹੈ।"
ਭਾਰਤੀ ਹਵਾਈ ਫੌਜ ਨੂੰ ਇਸ ਖ਼ਤਰੇ ਬਾਰੇ ਜਾਣਕਾਰੀ ਹੈ।
ਇਸ ਲਈ ਸਾਲ 2002-03 ਵਿੱਚ ਇਸ ਬਾਰੇ ਵਿਚਾਰ ਕਰਦੇ ਹੋਏ ਏਐਨ32 ਦੀ ਭਵਿੱਖ ਵਿੱਚ ਵਰਤੋਂ ਬਾਰੇ ਚਰਚਾ ਕੀਤੀ ਗਈ ਸੀ।
ਇੱਕ ਅਫ਼ਸਰ ਨੇ ਦੱਸਿਆ, "ਤਕਰੀਬਨ ਇੱਕ ਦਹਾਕਾ ਚਰਚਾ ਹੁੰਦੀ ਰਹੀ ਕਿ ਇਸ ਜਹਾਜ਼ ਨੂੰ ਅਪਗਰੇਡ ਕੀਤਾ ਜਾਵੇ ਜਾਂ ਫਿਰ ਬਦਲਿਆ ਜਾਵੇ। ਅਖੀਰ ਅਸੀਂ ਅਪਗਰੇਡ ਕਰਨ ਬਾਰੇ ਸੋਚਿਆ। ਯੂਕਰੇਨ ਅਧਾਰਿਕ ANTONOV ਕੰਪਨੀ ਜੋ ਕਿ ਭਾਰਤੀ ਹਵਾਈ ਫੌਜ ਲਈ ਜਹਾਜ਼ ਬਣਾਉਂਦੀ ਹੈ, ਉਸ ਨੇ ਕੁਝ ਪੇਸ਼ਕਸ਼ ਕੀਤੀ ਹੈ ਜੋ ਕਿ ਚੰਗੀ ਹੈ।"
ਭਾਰਤੀ ਹਵਾਈ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਬਾਰੇ ਸਰਕਾਰਾਂ ਵਿੱਚ ਹਮੇਸ਼ਾ ਸੁਸਤ ਰਵੱਈਆ ਵੇਖਿਆ ਗਿਆ ਹੈ |
ਫੌਜ ਏਅਰਕਰਾਫ਼ਟ ਦੇ ਵਿੰਗ ਮਜ਼ਬੂਤ ਕਰਨਾ ਚਾਹੁੰਦੀ ਸੀ। ਇਸ ਵਿੱਚ ਨਵੇਂ ਸਾਜ਼ੋ-ਸਮਾਨ ਲਾ ਕੇ ਇਸ ਦੀ ਉਮਰ 25 ਸਾਲ ਤੋਂ 40 ਸਾਲ ਵਧਾਉਣਾ ਚਾਹੁੰਦੀ ਸੀ।
ਸਾਲ 2014 ਵਿੱਚ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਾਲੇ ਹਾਲਾਤ ਬਣ ਗਏ। ਦੋਵੇਂ ਹੀ ਯੂਐਸਐਸਆਰ ਵਿੱਚ ਟਕਰਾਅ ਗਏ। ਇਸ ਜੰਗ ਦਾ ਨੁਕਸਾਨ ਭਾਰਤੀ ਫੌਜ ਨੂੰ ਵੀ ਹੋਇਆ। ਏਐਨ32 ਅਪਗਰੇਡ ਵਿੱਚ ਦੇਰੀ ਹੋ ਗਈ।
ਇੱਕ ਅਨੁਭਵੀ ਅਫ਼ਸਰ ਨੇ ਕਿਹਾ "ਹਾਲਂਕਿ ਕੁਝ ਏਐਨ32 ਜਹਾਜ਼ ਯੂਕਰੇਨ ਵਿੱਚ ਅਪਗਰੇਡ ਹੋਏ। ਅਸੀਂ ਐਚਏਐਲ ਕਾਨਪੁਰ ਵਿੱਚ ਅਪਗਰੇਡਿੰਗ ਕਿਟ ਆਉਣ ਦੀ ਉਮੀਦ ਕਰ ਰਹੇ ਸੀ। ਅਸੀਂ ਹਰ ਪਾਸਿਓਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਯੋਜਨਾ ਮੁਤਾਬਕ ਅਪਗਰੇਡ ਨਹੀਂ ਹੋ ਸਕਿਆ।"
ਹਾਲਾਂਕਿ ਭਾਰਤੀ ਹਵਾਈ ਫੌਜ ਦਾ ਮੰਨਣਾ ਹੈ ਕਿ ਏਐਨ32 ਦੀ ਅਪਗਰੇਡ ਦਾ ਕੰਮ ਹਾਲੇ ਠੰਡੇ ਬਸਤੇ ਨਹੀਂ ਪਿਆ ਹਾਲਾਂਕਿ ਥੋੜ੍ਹੀ ਦੇਰ ਜ਼ਰੂਰ ਹੋਈ ਹੈ।
ਪੁਰਾਣੇ ਹੋਣ ਕਾਰਨ ਖ਼ਤਰਾ?
ਹੁਣ ਗੁੱਸੇ ਦੀ ਗੱਲ ਕਰਦੇ ਹਾਂ।
ਕਾਫ਼ੀ ਪੁਰਾਣੇ ਜਹਾਜ਼ ਐਨ32 ਬਾਰੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਫੌਜ ਅੰਦਰ ਹੀ ਕਈ ਲੋਕ ਇਸ ਤੋਂ ਵੀ ਪੁਰਾਣੇ ਟਰਾਂਸਪੋਰਟ ਜਹਾਜ਼- ਦਿ ਹੌਕਰ ਸਿਡਲੀ (ਐਚਐਸ) ਏਵੀਆਰਓ748 ਬਾਰੇ ਗੱਲ ਕਰ ਰਹੇ ਹਨ।
ਅਫ਼ਸਰਾਂ ਮੁਤਾਬਕ ਪਹਿਲੀ ਵਾਰੀ ਡਿਜ਼ਾਈਨ ਕੀਤਾ ਜਹਾਜ਼ ਜੂਨ 1960 ਵਿੱਚ ਉਡਾਇਆ ਗਿਆ ਸੀ। ਉਹ ਹੁਣ ਸੁਰੱਖਿਆ ਦਾ ਖ਼ਤਰਾ ਬਣ ਰਿਹਾ ਹੈ।
ਇੱਕ ਸਰੋਤ ਨੇ ਜਾਣਕਾਰੀ ਦਿੱਤੀ, "ਐਚਐਸ ਏਵੀਆਰਓ ਨੂੰ ਬਦਲਣ ਲਈ ਰੱਖਿਆ ਮੰਤਰਾਲੇ ਕੋਲ ਪੇਸ਼ਕਸ਼ ਕੀਤੀ ਗਈ ਸੀ। ਉਹ ਯੂਪੀਏ-2 ਦੇ ਸਮੇਂ ਤੋਂ ਹੀ ਲਟਕ ਰਿਹਾ ਹੈ। ਏਐਨ 32 ਇਸ ਮੁਕਾਬਲੇ ਥੋੜ੍ਹੇ ਬਿਹਤਰ ਹਨ।"
ਭਾਰਤ ਦੇ ਫੈਸਲਿਆਂ ਵਿੱਚ ਦੇਰੀ ਤੋਂ ਜਾਣੂ ਭਾਰਤੀ ਹਵਾਈ ਫੌਜ ਨੂੰ ਪਤਾ ਹੈ ਕਿ ਜੋ ਵੀ ਉਪਲਬਧ ਹੈ ਉਸ ਨੂੰ ਹੀ ਵਰਤਣਾ ਪਏਗਾ, ਚਾਹੇ ਉਹ ਨਵੀਂ ਤਕਨੀਕ ਹੋਵੇ ਜਾਂ ਪੁਰਾਣੀ।
ਅਫ਼ਸਰਾਂ ਮੁਤਾਬਕ ਜਿਹੜੇ ਏਐਨ 32 ਏਅਰਕਰਾਫ਼ਟ ਅਪਗਰੇਡ ਹੋਏ ਸੀ ਉਹ ਦਹਾਕੇ ਤੱਕ ਚੱਲ ਸਕਦੇ ਹਨ।
ਉਨ੍ਹਾਂ ਕਿਹਾ, "ਬਿਲਕੁਲ ਏਐਨ32 ਉਡਾਉਣ ਨਾਲ ਖ਼ਤਰਾ ਹੈ ਪਰ ਸਾਡੇ ਕੋਲ ਬਦਲ ਕੀ ਹੈ।"
ਇੱਕ ਸਾਬਕਾ ਹਵਾਈ ਫੌਜ ਮੁਖੀ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ ਤੇ ਨਰਾਜ਼ਗੀ ਜਤਾਉਂਦਿਆਂ ਕਿਹਾ, "ਸਿਸਟਮ ਵਿੱਚ ਜਵਾਬਦੇਹੀ ਦੀ ਕਮੀ ਹੈ। ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਦਾ ਸਿਹਰਾ ਲੈਣਾ ਠੀਕ ਹੈ ਪਰ ਜਦੋਂ ਸਾਨੂੰ ਲੋੜ ਹੈ ਤਾਂ ਕੋਈ ਸਰਕਾਰ ਚਾਹੇ ਉਹ ਯੂਪੀਏ ਹੋਵੇ ਜਾਂ ਐਨਡੀਏ ਸਾਡੀ ਗੱਲ ਕਿਉਂ ਨਹੀਂ ਸੁਣ ਰਹੀ?"
0 comments:
Post a Comment