ਬਾਰਡਰ ਸ਼ਹਿਰ ਫਿਰੋਜ਼ਪੁਰ ਵਿਚ painting ਮੁਕਾਬਲਾ

ਮਯੰਕ ਫਾਊਂਡੇਸ਼ਨ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਤੇ ਮਯੰਕ ਸ਼ਰਮਾ ਮੈਮੋਰੀਅਲ ਪੇਂਟਿੰਗ ਮੁਕਾਬਲਿਆਂ ਦਾ ਪੋਸਟਰ ਕੀਤਾ ਜਾਰੀ (14 ਅਪ੍ਰੈਲ ਨੂੰ ਹੋ ਰਹੇ ਮੁਕਾਬਲੇ ਵਿੱਚ 2000 ਤੋਂ ਵੱਧ ਵਿਦਿਆਰਥੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ) ਰਾਣਾ ਹਰਪਿੰਦਰ ਪਾਲ ਸਿੰਘ ਮਯੰਕ ਸ਼ਰਮਾ ਨੂੰ ਸਮਰਪਿਤ ਮਯੰਕ ਫਾਊਂਡੇਸ਼ਨ ਦੀ ਸਥਾਪਨਾ ਮਯੰਕ ਦੀਆਂ ਯਾਦਾਂ ਨੂੰ ਸਾਰਿਆਂ ਦੇ ਦਿਲਾਂ ਵਿੱਚ ਵਸਾਏ ਪਿਛਲੇ ਸਾਲ ਅੱਜ ਦੇ ਦਿਨ ਕੀਤੀ ਗਈ ਸੀ ।

ਮਯੰਕ ਫਾਊਂਡੇਸ਼ਨ ਇੱਕ NGO ਨਹੀਂ, ਇੱਕ ਅਹਿਸਾਸ ਹੈ ਜੋ ਮਨੁੱਖਤਾ ਅਤੇ ਸਮਾਜ ਵਿੱਚ ਸਿੱਖਿਆ, ਖੇਡਾਂ ਅਤੇ ਉਹਨਾਂ ਸਾਰੇ ਮੁੱਦਿਆਂ ਤੇ ਕੰਮ ਕਰੇਗੀ, ਜਿਸ ਨਾਲ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਹੋ ਸਕੇ । ਮਯੰਕ ਫਾਊਂਡੇਸ਼ਨ ਦੀ ਸਥਾਪਨਾ ਮਯੰਕ ਦੇ ਪਿਤਾ ਦੀਪਕ ਸ਼ਰਮਾ ਨੇ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਮਿਲ ਕੇ ਕੀਤੀ ਹੈ । ਸ਼ਹਿਰ ਦੀਆਂ ਮੁਸ਼ਕਿਲਾਂ ਅਤੇ ਬੁਰਾਈਆਂ ਨੂੰ ਦੂਰ ਕਰਨ ਲਈ ਆਪਣੇ ਸਾਰੇ ਮਿੱਤਰਾਂ ਨੂੰ ਇਸ ਫਾਊਂਡੇਸ਼ਨ ਰਾਹੀਂ ਜੋੜਿਆ ਹੈ । ਅੱਜ ਸਥਾਨਕ ਗਾਂਧੀ ਗਾਰਡਨ ਵਿਖੇ ਪਹਿਲੀ ਵਰ੍ਹੇਗੰਢ ਤੇ ਇੰਜੀ. ਅਨਿਰੁਧ ਗੁਪਤਾ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਦੌਰਾਨ ਜਿੱਥੇ ਪੇਂਟਿੰਗ ਮੁਕਾਬਲਿਆਂ ਦਾ ਪੋਸਟਰ ਜਾਰੀ ਕੀਤਾ ਗਿਆ ਉੱਥੇ ਭਵਿੱਖ ਵਿੱਚ ਫਿਰੋਜ਼ਪੁਰ ਨੂੰ ਭਾਰਤ ਦੇ ਨਕਸ਼ੇ ਤੇ ਚਮਕਾਉਣ ਲਈ ਹੋਣ ਵਾਲੇ ਉਪਰਾਲਿਆਂ ਤੇ ਵਿਚਾਰ ਚਰਚਾ ਕੀਤੀ ਗਈ ।


ਸ਼ੈਲਿੰਦਰ ਕੁਮਾਰ, ਰਾਕੇਸ਼ ਕੁਮਾਰ, ਅਸ਼ਵਨੀ ਸ਼ਰਮਾ ਅਤੇ ਡਾ. ਗ਼ਜ਼ਲਪਰੀਤ ਨੇ ਦੱਸਿਆ ਕਿ 14 ਅਪ੍ਰੈਲ ਨੂੰ ਹੋ ਰਹੇ ਪੇਂਟਿੰਗ ਮੁਕਾਬਲਿਆਂ ਵਿੱਚ ਵੱਖ ਵੱਖ ਕੈਟਾਗਰੀਆਂ ਵਿੱਚ ਲਗਭਗ 2000 ਵਿਦਿਆਰਥੀ ਭਾਗ ਲੈਣਗੇ ਅਤੇ ਸ਼ਾਂਤੀ, ਗੋ ਗਰੀਨ, ਟਰੈਫਿਕ ਸੂਝ, ਅਤੇ ਸੈਲੀਬਰੇਟ ਡੈਮੋਕਰੇਸੀ ਥੀਮਾਂ ਤੇ ਆਪਣੀ ਸੋਚ ਨੂੰ ਕੈਨਵਸ ਤੇ ਅੰਕਿਤ ਕਰਨਗੇ । ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐੱਸ. ਡੀ. ਐੱਮ. ਅਮਿਤ ਕੁਮਾਰ ਨੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਨੂੰ ਪੇਂਟਿੰਗ ਮੁਕਾਬਲੇ ਦਾ ਹਿੱਸਾ ਬਣਾਇਆ ਹੈ ।

ਇਸ ਮੌਕੇ ‘ਤੇ ਕਮਲ ਸ਼ਰਮਾ, ਡਾ. ਤਨਜੀਤ ਬੇਦੀ, , ਜਸਪਾਲ ਹਾਂਡਾ, ਜਤਿੰਦਰ ਸੰਧਾ, ਵਿਕਰਮਦਿਤਿਆ ਸ਼ਰਮਾ, ਅਨਿਲ ਮਛਰਾਲ, ਕਰਨ ਪੁੱਗਲ, ਦੀਪਕ ਗਰੋਵਰ, ਮਨੋਜ ਗੁਪਤਾ, ਦਿਨੇਸ਼ ਗੁਪਤਾ, ਵਿਕਰਮ ਸ਼ਰਮਾ, ਅਤੁਲ ਕੁਮਾਰ, ਸੁਨੀਲ ਅਰੋੜਾ, ਵਿਪੁਲ ਨਾਰੰਗ, ਅਮਿਤ ਕਪਿਲ ਅਰੋੜਾ, ਮਨੀਸ਼ ਪੁੰਜ ਅਮਿਤ ਆਨੰਦ, ਰਾਕੇਸ਼ ਮਾਹਰ, ਸੰਦੀਪ ਸਹਿਗਲ ਅਤੇ ਯੋਗੇਸ਼ ਤਲਵਾੜ ਹਾਜ਼ਰ ਸਨ ।

Share on Google Plus

About Ravi

0 comments:

Post a Comment