ਹੁਣ ਭਾਰਤ ਕੋਲ ਰਾਫੇਲ! ਜਾਣੋ PAK ਦੇ F-16 ਤੇ ਚੀਨ ਦੇ J-20 ਨਾਲੋਂ ਕਿੰਨਾ ਸ਼ਕਤੀਸ਼ਾਲੀ

ਪਾਕਿਸਤਾਨ ਕੋਲ ਐਫ-16 ਲੜਾਕੂ ਜਹਾਜ਼ ਹੈ ਜੋ ਅਮਰੀਕਾ ਤੋਂ ਖਰੀਦਾ ਗਿਆ ਹੈ, ਜਦੋਂਕਿ ਚੀਨ ਕੋਲ ਆਪਣਾ ਬਣਾਇਆ ਜੇ-20 ਲੜਾਕੂ ਜਹਾਜ਼ ਹੈ।






ਰਾਫੇਲ 'ਚ ਤਿੰਨ ਤਰ੍ਹਾਂ ਦੀਆਂ ਮਿਜ਼ਾਈਲਾਂ ਲੱਗਣਗੀਆਂ। ਏਅਰ ਟੂ ਏਅਰ ਮੀਟੀਓਰ ਮਿਜ਼ਾਈਲ, ਏਅਰ-ਟੂ-ਲੈਂਡ ਸਕੈਲੋਪ ਮਿਜ਼ਾਈਲ ਤੇ ਤੀਜੀ ਹੈਮਰ ਮਿਜ਼ਾਈਲ। ਇਨ੍ਹਾਂ ਮਿਜ਼ਾਈਲਾਂ ਨਾਲ ਲੈਸ ਹੋਣ ਤੋਂ ਬਾਅਦ ਰਾਫੇਲ ਦੁਸ਼ਮਣਾਂ ਦੇ ਹੌਸਲੇ ਪਸਤ ਕਰ ਦੇਵੇਗਾ।
ਰਾਫੇਲ 'ਚ ਲੱਗੀ ਮੀਟੀਓਰ ਮਿਜ਼ਾਈਲ 150 ਕਿਲੋਮੀਟਰ ਤੇ ਸਕੈਲਫ ਮਿਜ਼ਾਈਲ 300 ਕਿਲੋਮੀਟਰ ਤੱਕ ਜਾ ਸਕਦੀ ਹੈ। ਹਾਲਾਂਕਿ, ਹੈਮਰ ਮਿਜ਼ਾਈਲ ਥੋੜ੍ਹਾ ਦੂਰੀ ਲਈ ਵਰਤੀ ਜਾਂਦੀ ਹੈ। ਇਹ ਮਿਜ਼ਾਈਲਾਂ ਅਸਮਾਨ ਤੋਂ ਧਰਤੀ 'ਤੇ ਹਮਲੇ ਲਈ ਕਾਰਗਰ ਸਿੱਧ ਹੋ ਸਕਦੀ ਹੈ।
ਪਾਕਿਸਤਾਨ ਦੇ ਐਫ-16 ਸਿਰਫ ਐਮਰਾਮ ਮਿਜ਼ਾਈਲ ਨਾਲ ਲੈਸ ਹਨ ਜੋ ਸਿਰਫ 100 ਕਿਲੋਮੀਟਰ ਤੱਕ ਹੀ ਮਾਰ ਕਰ ਸਕਦਾ ਹੈ। ਚੀਨ ਦੇ ਜੇ-20 ਜੈੱਟ ਕੋਲ ਇੱਕ PL-15 ਮਿਜ਼ਾਈਲ ਹੈ ਜੋ 300 ਕਿਲੋਮੀਟਰ ਦੀ ਦੂਰੀ 'ਤੇ ਮਾਰ ਕਰ ਸਕਦੀ ਹੈ ਤੇ ਇੱਕ PL-21 ਮਿਜ਼ਾਈਲ 400 ਕਿਲੋਮੀਟਰ ਦੀ ਦੂਰੀ ਤਕ ਮਾਰ ਕਰ ਸਕਦੀ ਹੈ।

ਰਾਫੇਲ ਉੱਚਾਈ ਨੂੰ ਹਾਸਲ ਕਰਨ ਵਿੱਚ ਪਾਕਿਸਤਾਨ ਦੇ ਐੱਫ-16 ਤੋਂ ਕਿਤੇ ਅੱਗੇ ਹੈ। ਪਾਕਿਸਤਾਨੀ ਐੱਫ-16 ਵਿੱਚ 254 ਮੀਟਰ ਪ੍ਰਤੀ ਸੈਕਿੰਡ ਦੀ ਚੜ੍ਹਾਈ ਦੀ ਦਰ ਹੈ। ਰਾਫੇਲ ਦੀ ਚੜ੍ਹਾਈ ਦੀ ਦਰ 300 ਮੀਟਰ ਪ੍ਰਤੀ ਸਕਿੰਟ ਹੈ ਜਦੋਂਕਿ, ਚੀਨ ਦਾ ਜੇ-20 304 ਮੀਟਰ ਪ੍ਰਤੀ ਸਕਿੰਟ ਹੈ।
ਰਾਫੇਲ ਇੱਕ ਮਿੰਟ ਵਿੱਚ 18 ਹਜ਼ਾਰ ਮੀਟਰ ਦੀ ਉਚਾਈ ਤੱਕ ਜਾ ਸਕਦਾ ਹੈ। ਪਾਕਿਸਤਾਨੀ ਐੱਫ-16 ਇੱਕ ਮਿੰਟ ਵਿੱਚ 15,240 ਮੀਟਰ ਤੇ ਚੀਨ ਦਾ ਜੇ-20 ਇੱਕ ਮਿੰਟ ਵਿੱਚ 18,240 ਮੀਟਰ ਤਕ ਜਾ ਸਕਦਾ ਹੈ।

ਚੀਨ ਦੇ ਜੇ-20 ਲੜਾਕੂ ਜਹਾਜ਼ ਦੀ ਰਫਤਾਰ 2100 ਕਿਲੋਮੀਟਰ ਪ੍ਰਤੀ ਘੰਟਾ ਹੈ। ਪਾਕਿਸਤਾਨੀ ਐਫ-16 ਦੀ ਸਪੀਡ 2414 ਕਿਲੋਮੀਟਰ ਪ੍ਰਤੀ ਘੰਟਾ ਹੈ। ਜਦੋਂਕਿ, ਭਾਰਤੀ ਰਾਫੇਲ ਦੀ ਗਤੀ 2450 ਕਿਲੋਮੀਟਰ ਪ੍ਰਤੀ ਘੰਟਾ ਹੈ।

ਰਾਫੇਲ ਓਮਨੀ ਰੋਲ ਲੜਾਕੂ ਜਹਾਜ਼ ਹੈ। ਇਹ ਪਹਾੜਾਂ 'ਤੇ ਨੀਵੀਂ ਜਗ੍ਹਾ 'ਤੇ ਉਤਰ ਸਕਦਾ ਹੈ। ਤੁਸੀਂ ਇਸ ਨੂੰ ਸਮੁੰਦਰ ਵਿੱਚ ਜੰਗੀ ਸਮੁੰਦਰੀ ਜ਼ਹਾਜ਼ 'ਤੇ ਵੀ ਉਤਾਰ ਸਕਦੇ ਹੋ। ਰਾਫੇਲ ਚਾਰੇ ਪਾਸੇ ਨਿਗਰਾਨੀ ਕਰਨ ਦੇ ਯੋਗ ਹੈ। ਇਸ ਦਾ ਟਾਰਗੇਟ ਸੰਪੂਰਨ ਹੋਵੇਗਾ।
ਰਾਫੇਲ ਜਹਾਜ਼ ਇੱਕ ਸਮੇਂ ਵਿਚ ਲਗਪਗ 26 ਟਨ (26 ਹਜ਼ਾਰ ਕਿਲੋਗ੍ਰਾਮ) ਭਾਰ ਚੁੱਕ ਸਕਦਾ ਹੈ।
ਰਾਫੇਲ 'ਤੇ ਲੱਗੀ ਬੰਦੂਕ ਇੱਕ ਮਿੰਟ ਵਿਚ 2500 ਫਾਇਰ ਕਰਨ ਵਿਚ ਸਮਰੱਥ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਫੇਲ ਵਿੱਚ ਰਾਡਾਰ ਸਿਸਟਮ ਕਾਫੀ ਮਜ਼ਬੂਤ ਹੈ ਪਰ ਐਫ-16 ਦਾ ਰਡਾਰ ਇੰਨਾ ਮਜ਼ਬੂਤ ਨਹੀਂ ਹੈ।

Share on Google Plus

About Ravi

0 comments:

Post a Comment