ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਬਾਰੇ ਜਾਰੀ ਕਿਸਾਨਾਂ ਦੇ ਵਿਰੋਧ ਬਾਰੇ ਚਰਚਾ ਹੋਈ।
‘ਪੌਪ ਸਿੰਗਰ ’ਤੇ ਮੰਤਰਾਲਾ ਬੋਲ ਸਕਦਾ ਹੈ ਪਰ ਕਿਸਾਨਾਂ ਦੀ ਫਿਕਰ ਨਹੀਂ’
ਟੀਐੱਮਸੀ ਐੱਮਪੀ ਮਹੂਆ ਮਿਤਰਾ ਨੇ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਰਵੱਈਏ ਬਾਰੇ ਨਿਸ਼ਾਨੇ 'ਤੇ ਲਿਆ।
ਉਨ੍ਹਾਂ ਕਿਹਾ, "ਭਾਰਤ ਦਾ ਵਿਦੇਸ਼ ਮੰਤਰਾਲਾ ਇੱਕ 18 ਸਾਲਾ ਵਾਤਾਵਰਨ ਕਾਰਕੁਨ ਤੇ ਇੱਕ ਅਮਰੀਕੀ ਪੌਪ ਸਿੰਗਰ ਬਾਰੇ ਤਾਂ ਸਰਕਾਰੀ ਬਿਆਨ ਜਾਰੀ ਕਰਦੀ ਹੈ ਪਰ ਉਨ੍ਹਾਂ ਵੱਲੋਂ ਇੱਕ ਵੀ ਮੰਤਰਾਲੇ ਨੂੰ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਦੀਆਂ ਮੁੱਢਲੀ ਸਹੂਲਤਾਂ ਲਈ ਨਹੀਂ ਲਗਾਇਆ ਗਿਆ।""ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਰਤ ਸਰਕਾਰ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਲੀਡਰਸ਼ਿਪ ਵੇਲੇ ਅਕਾਲੀ ਲੀਡਰ ਸੰਤ ਫਤਿਹ ਸਿੰਘ ਨੂੰ ਤਿੰਨ ਵਾਅਦੇ ਕੀਤੇ ਸਨ।"
"ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਾਉਣਾ, ਸਰਕਾਰ ਵੱਲੋਂ ਫਸਲਾਂ ਨੂੰ ਖਰੀਦਣਾ ਤੇ ਫਸਲਾਂ ਤੇ ਫਸਲਾਂ 'ਤੇ ਪੱਕੀ ਕਮਾਈ ਦਾ ਭਰੋਸਾ ਸ਼ਾਮਿਲ ਸੀ। ਇਨ੍ਹਾਂ ਖੇਤੀ ਕਾਨੂੰਨਾਂ ਕਾਰਨ ਦੋ ਵਾਅਦੇ ਟੁੱਟਦੇ ਨਜ਼ਰ ਆ ਰਹੇ ਹਨ।"
ਭਾਰਤ ਦਾ ਕਿਸਾਨ ਮਾਣ-ਸਨਮਾਨ ਨਾਲ ਜਿਉਂਦਾ, ਉਸ ਨੂੰ ਆਪਣੀ ਜ਼ਮੀਨ ਨਾਲ ਲਗਾਅ: ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਲੋਕਸਭਾ ਵਿੱਚ ਬੋਲਦਿਆਂ ਕਿਹਾ ਕਿ ਇਹ ਜੋ ਕਾਨੂੰਨ ਸਰਕਾਰ ਲੈ ਕੇ ਆਈ ਹੈ ਉਸ ਨਾਲ ਕਿਸਾਨ ਨੂੰ ਸਭ ਤੋਂ ਵੱਡਾ ਇਤਰਾਜ਼ ਇਹ ਹੈ ਕਿ ਜੋ ਜ਼ਮੀਨਦਾਰੀ 1950 ਵਿੱਚ ਖ਼ਤਮ ਕੀਤੀ ਗਈ ਸੀ ਉਸ ਜ਼ਮੀਨਦਾਰੀ ਨੂੰ ਤੁਸੀਂ ਕੰਪਨੀਦਾਰੀ ਵਿੱਚ ਬਦਲਣਾ ਚਾਹੁੰਦੇ ਹੋ।
ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਕਿਸਾਨ ਨੂੰ ਵੱਡੇ ਘਰਾਨਿਆਂ ਦੇ ਹੱਥੋਂ ਗਿਰਵੀ ਰੱਖਣਾ ਚਾਹੁੰਦੇ ਹੋ ਕਿਉਂਕਿ ਦੇਸ਼ ਵਿੱਚ 86 ਫੀਸਦ ਛੋਟਾ ਕਿਸਾਨ ਤੇ ਉਸ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਐੱਮਐੱਸਪੀ ਦੇ ਬਾਵਜੂਦ ਉਸ ਦਾ ਪੂਰਾ ਪਰਿਵਾਰ ਕੰਮ ਕਰਦਾ ਤਾਂ ਜੇ ਉਹ 15 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ।"
"ਭਾਰਤ ਦਾ ਕਿਸਾਨ ਮਾਣ-ਸਨਮਾਨ ਨਾਲ ਜਿਉਂਦਾ, ਉਸ ਨੂੰ ਆਪਣੀ ਜ਼ਮੀਨ ਨਾਲ ਲਗਾਅ ਹੈ। ਇਸੇ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਲੱਖਾਂ ਕਿਸਾਨ ਦਿੱਲੀ ਦੀ ਸਰਹੱਦਾਂ ਦੇ ਬੈਠੇ ਹਨ।"
ਕਾਂਗਰਸ ਨੇ ਲਾਲ ਕਿਲੇ ਦੇ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ
ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਬਾਰੇ ਬਹਿਸ ਵਿੱਚ ਲੋਕ ਸਭਾ ਵਿੱਚ ਕਾਂਗਰਸ ਐੱਮਪੀ ਅਧੀਰ ਰੰਜਨ ਚੌਧਰੀ ਨੇ 26 ਜਨਵਰੀ ਦੀ ਹਿੰਸਾ ਪਿੱਛੇ ਭਾਜਪਾ ਸਰਕਾਰ ਦੀ ਸਾਜ਼ਿਸ਼ ਹੋਣ ਦਾ ਇਲਜ਼ਾਮ ਲਗਾਇਆ।
ਉਨ੍ਹਾਂ ਕਿਹਾ, "ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇੰਨੀ ਵੱਡੀ ਭੀੜ ਲਾਲ ਕਿਲਾ ਕਿਵੇਂ ਪਹੁੰਚ ਗਈ। 26 ਜਨਵਰੀ ਵਾਲੇ ਦਿਨ ਤਾਂ ਕਾਫੀ ਸੁਰੱਖਿਆ ਹੁੰਦੀ ਹੈ ਤਾਂ ਇਹ ਘਟਨਾ ਕਿਵੇਂ ਵਾਪਰੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਭ ਸਰਕਾਰ ਵੱਲੋਂ ਕਰਵਾਇਆ ਗਿਆ ਹੈ।"
'ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ'
ਏਆਰ ਚੌਧਰੀ ਨੇ ਕਿਹਾ, "ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੀ ਸਾਡਾ ਦੇਸ਼ ਇੰਨਾ ਕਮਜ਼ੋਰ ਹੈ ਕਿ 18 ਸਾਲਾ ਕੁੜੀ (ਗਰੇਟਾ ਥਰਬਰਗ) ਨੂੰ ਇਸ ਲਈ ਦੁਸ਼ਮਣ ਸਮਝਿਆ ਜਾ ਰਿਹਾ ਕਿਉਂਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਬੋਲੀ ਹੈ।"
ਮੋਦੀ ਨੂੰ ਟਿਕੈਤ ਨੇ ਕੀ ਜਵਾਬ ਦਿੱਤਾ
ਕਿਸਾਨ ਆਗੂ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦਿੰਦਿਆਂ ਕਿਹਾ,"ਸਾਡੀ ਮੰਗ ਇਹ ਨਹੀਂ ਕਿ ਐੱਮਐੱਸਪੀ ਰਹੇਗੀ, ਸਾਡੀ ਮੰਗ ਹੈ ਕਿ ਫਸਲਾਂ ਦੀ ਖਰੀਦ ਐੱਮਐੱਸਪੀ 'ਤੇ ਹੋਵੇਗੀ ਅਤੇ ਅਜਿਹਾ ਵੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਡੀ ਮੰਗ ਦਾ ਪਤਾ ਨਾ ਹੋਵੇ ਪਰ ਜਾਣਬੁੱਝ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਅਸੀਂ ਤਾਂ ਐੱਮਐੱਸਪੀ ਦੇਣ ਲਈ ਤਿਆਰ ਹਾਂ ਪਰ ਕਿਸਾਨ ਅੜਿਆ ਹੋਇਆ ਹੈ।"ਇਸ ਤੋਂ ਇਲਾਵਾ ਕਿਸਾਨ ਆਗੂ ਯੁਧਵੀਰ ਨੇ ਕਿਹਾ, "ਅੱਜ ਪ੍ਰਧਾਨ ਮੰਤਰੀ ਨੇ ਕਿਹਾ ਅਜਿਹੀਆਂ ਯੋਜਨਾਵਾਂ ਨਾਲ ਕਿਸਾਨਾਂ ਨੂੰ ਜੋੜਨਾ ਹੋਵੇਗਾ ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇ ਅਸੀਂ ਇਸ ਦਾ ਸੁਆਗਤ ਵੀ ਕਰਦੇ ਹਾਂ।" "ਪਰ ਅਜਿਹੀਆਂ ਯੋਜਨਾਵਾਂ ਦਾ ਉਦੋਂ ਤੱਕ ਕੋਈ ਮਤਲਬ ਨਹੀਂ ਜਦੋਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਮੁੱਲ ਨਹੀਂ ਮਿਲਦੇ। ਅਸੀਂ ਆਪਣੀ ਮਰਜ਼ੀ ਨਾਲ ਕੀਮਤ ਨਹੀਂ ਤੈਅ ਨਹੀਂ ਕਰਦੇ, ਅਸੀਂ ਉਹ ਕੀਮਤ ਮੰਗਦੇ ਹਾਂ ਜੋ ਸਰਕਾਰ ਤੈਅ ਕਰਦੀ ਹੈ।"
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਲੋਕਸਭਾ ਮੈਂਬਰ ਨਵਨੀਤ ਰਾਣਾ ਨੇ ਕਿਹਾ ਹੈ, "ਕੌਮੀ ਹੀਰੋਜ਼ ਨੂੰ ਕਿਸੇ ਨੂੰ ਇਹ ਸਾਬਿਤ ਕਰਨ ਦੀ ਲੋੜ ਨਹੀਂ ਕਿ ਉਹ ਦੇਸ਼ ਦੇ ਹੱਕ 'ਚ ਹਨ ਜਾਂ ਖ਼ਿਲਾਫ਼ ਇਹ ਲੋਕਤੰਤਰ ਹੈ, ਅਸੀਂ ਜਦੋਂ ਵੀ ਚਾਹੀਏ ਆਪਣੇ ਵਿਚਾਰ ਪ੍ਰਗਟਾ ਸਕਦੇ ਹਾਂ। ਜੇਕਰ ਕੋਈ ਪ੍ਰਸਿੱਧ ਹਸਤੀਆਂ ਨੂੰ ਟਵੀਟ ਰਾਹੀਂ ਜੱਜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਭਾਰਤ ਵਿਰੋਧੀ ਹਨ।"
ਪ੍ਰਸਿੱਧ ਹਸਤੀਆਂ ਵੱਲੋਂ ਕਿਸਾਨਾਂ ਬਾਰੇ ਕੀਤੇ ਟਵੀਟਸ ਬਾਰੇ ਕਾਂਗਰਸ ਨੇ ਕੀ ਸਵਾਲ ਚੁੱਕੇ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮਹਾਰਾਸ਼ਟਰ ਵਿੱਚ ਕਾਂਗਰਸ ਦੇ ਆਗੂ ਸਚਿਨ ਸਾਵੰਤ ਨੇ ਕਿਹਾ ਕਿ ਜੇਕਰ ਭਾਜਪਾ ਸਾਡੇ ਹੀਰੋਜ਼ ਨੂੰ ਡਰਾ ਰਹੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ।ਸਾਵੰਤ ਨੇ ਕਿਹਾ, "ਅਸੀਂ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਇਸ ਬਾਰੇ ਖ਼ੁਫ਼ੀਆ ਵਿਭਾਗ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।"
ਉਨ੍ਹਾਂ ਨੇ ਕਿਹਾ, "ਰਿਹਾਨਾ ਦੇ ਟਵੀਟ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਟਵੀਟ ਤੋਂ ਬਾਅਦ ਕਈ ਟਵੀਟਸ ਦੀ ਚੇਨ ਸੀ। ਜੇਕਰ ਵਿਅਕਤੀ ਕੋਈ ਪ੍ਰਸਿੱਧ ਹਸਤੀ ਹੈ ਤੇ ਆਪਣੇ ਆਪ ਟਵੀਟ ਕਰਦਾ ਹੈ ਤਾਂ ਠੀਕ ਹੈ ਪਰ ਇੱਥੇ ਗੁੰਜਾਇਸ਼ ਹੈ ਕਿ ਇਸ ਦੇ ਪਿੱਛੇ ਭਾਜਪਾ ਦਾ ਹੱਥ ਹੋ ਸਕਦਾ ਹੈ। ਅਸੀਂ ਇਸ ਟਵੀਟ ਵਿੱਚ 'ਦੋਸਤਾਨਾ' ਵਰਗੇ ਆਮ ਸ਼ਬਦਾਂ ਦਾ ਹਵਾਲਾ ਦਿੱਤਾ ਹੈ।"
ਖੇਤੀ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕਹੀਆਂ ਇਹ ਗੱਲਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕੋਰੋਨਾਵਾਇਰਸ, ਕੋਰੋਨਾ ਵੈਕਸੀਨ ਖ਼ਿਲਾਫ਼ ਭਾਰਤ ਦੀ ਲੜਾਈ, ਕਿਸਾਨ ਅੰਦੋਲਨ, ਪੰਜਾਬ ਦੇ 84 ਦੇ ਦੌਰ ਅਤੇ ਲੋਕਤੰਤਰ ਦਾ ਜ਼ਿਕਰ ਕੀਤਾ।
ਸੰਬੋਧਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਿਹਾ ਕਿ ਪੂਰਾ ਵਿਸ਼ਵ ਚੁਣੌਤੀਆਂ ਨਾਲ ਜੁਝ ਰਿਹਾ ਹੈ। ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਪੀਐੱਮ ਮੋਦੀ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਚੰਗੀ ਤਰ੍ਹਾਂ ਨਾ ਸੁਣਨ ਦੇ ਬਾਵਜੂਦ ਵੀ ਲੋਕਾਂ ਦੀ ਗੱਲ ਉਨ੍ਹਾਂ ਤੱਕ ਪਹੁੰਚ ਗਈ।
ਰਾਸ਼ਟਰਪਤੀ ਦਾ ਭਾਸ਼ਣ ਆਤਮਵਿਸ਼ਵਾਸ ਭਰਿਆ ਸੀ। ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਸਭ ਮੌਜੂਦ ਰਹਿੰਦੇ ਤਾਂ ਲੋਕਤੰਤਰ ਦੀ ਗਰਿਮਾ ਵੱਧਦੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਕਵਿਤਾ ਵੀ ਸੁਣਾਈ।
ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ 'ਤੇ ਕੀ ਬੋਲੇ
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲੈ ਕੇ ਕਿਹਾ ਕਾਂਗਰਸ ਸਾਂਸਦ ਦਾ ਭਾਸ਼ਣ ਕਾਂਗਰਸ ਦੀ ਤਰ੍ਹਾਂ ਹੀ ਨਿਰਾਸ਼ ਕਰਨ ਵਾਲਾ ਸੀ।
ਕਿਸਾਨ ਅੰਦੋਲਨ ਦੀ ਸਦਨ ਵਿੱਚ ਭਰਪੂਰ ਚਰਚਾ ਹੋਈ। ਜੋ ਗੱਲਾਂ ਕਹੀਆਂ ਗਈਆਂ ਉਹ ਅੰਦੋਲਨ ਬਾਰੇ ਸੀ... ਅੰਦੋਲਨ ਕਿਸ ਲਈ ਹੋ ਰਿਹਾ ਉਸ ਬਾਰੇ ਸਭ ਚੁੱਪ ਹਨ।
ਚੌਧਰੀ ਚਰਨ ਸਿੰਘ ਨੇ ਜੋ ਖੇਤੀ ਕਾਨੂੰਨਾਂ ਬਾਰੇ ਦੱਸਿਆ ਸੀ ਉਸਦਾ ਜ਼ਿਕਰ ਕਰ ਰਿਹਾ ਹਾਂ, ਉਨ੍ਹਾਂ ਨੇ ਉਦੋਂ ਕਿਹਾ ਸੀ...ਕਿਸਾਨਾਂ ਦਾ ਸੈਂਸਸ ਲਿਆ ਗਿਆ ਤਾਂ 33 ਫ਼ੀਸਦ ਕਿਾਨ ਅਜਿਹੇ ਹਨ ਜਿਨ੍ਹਾਂ ਕੋਲ ਦੋ ਬੀਘੇ ਤੋਂ ਘੱਟ ਜ਼ਮੀਨ ਹੈ ਤੇ 18 ਫ਼ੀਸਦ ਕੋਲ 2 ਤੋਂ 4 ਬੀਘੇ ਜ਼ਮੀਨ ਹੈ।
ਅੱਜ 12 ਕਰੋੜ ਕਿਸਾਨਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ।
ਚੋਣਾਂ ਆਉਂਦੇ ਹੀ ਕਰਜ਼ ਮਾਫ਼ੀ ਦਾ ਪ੍ਰੋਗਰਾਮ ਚਲਾਇਆ ਜਾਂਦਾ ਹੈ, ਉਹ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਹੈ ਜਾਂ ਵੋਟਾਂ ਲੈਣ ਦਾ , ਉਹ ਸਭ ਚੰਗੀ ਤਰ੍ਹਾਂ ਜਾਣਦੇ ਹਨ।
ਛੋਟੇ ਕਿਸਾਨਾਂ ਨੂੰ ਉਸਦਾ ਕੋਈ ਫਾਇਦਾ ਨਹੀਂ ਮਿਲਦਾ ਸੀ। ਫਸਲ ਬੀਮਾ ਦਾ ਫਾਇਦਾ ਵੀ ਬੈਂਕ ਤੋਂ ਕਰਜ਼ ਲੈਣ ਵਾਲਿਆਂ ਨੂੰ ਮਿਲਦਾ ਸੀ।
ਖੇਤੀ ਕਾਨੂੰਨਾਂ ਦਾ ਜ਼ਿਕਰ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੇ ਕੀਤਾ ਹੈ। ਹਰ ਇੱਕ ਨੂੰ ਲੱਗਿਆ ਕਿ ਇਹ ਸੁਧਾਰ ਹੋਣੇ ਚਾਹੀਦੇ ਹਨ।
ਪਰ ਅਚਾਨਕ ਸਭ ਨੇ ਯੂ-ਟਰਨ ਲੈ ਲਿਆ ਤੇ ਪਰ ਸਿਆਸਤ ਐਨੀ ਭਾਰੂ ਹੋ ਗਈ ਕਿ ਸਭ ਨੇ ਰੁਕਾਵਟ ਪਾਉਣ ਦਾ ਕੰਮ ਕੀਤਾ।
ਕਿਸਾਨ ਭਰਾ ਸਮਝਣ ਕਿ ਦੇਸ਼ ਅੱਗੇ ਵਧਣਾ ਚਾਹੀਦਾ ਹੈ, ਰੁਕਾਵਟਾਂ ਪਾਉਣ ਨਾਲ ਵਿਕਾਸ ਨਹੀਂ ਹੁੰਦਾ।
ਬਦਲਾਅ ਜ਼ਰੂਰੀ ਹੈ ਇਸ ਨੂੰ ਸਵੀਕਾਰ ਕਰਨਾ ਪਵੇਗਾ। ਖੇਤੀ ਸੁਧਾਰ ਦੀ ਵਕਾਲਤ ਕਰਨ ਵਾਲੇ ਅੱਜ ਰੁਕਾਵਟਾਂ ਪਾ ਰਹੇ ਹਨ।
ਡਾ. ਮਨਮੋਹਨ ਸਿੰਘ ਵੀ ਚਾਹੁੰਦੇ ਸਨ ਕਿ ਕਿਸਾਨਾਂ ਨੂੰ ਫਸਲ ਵੇਚਣ ਦੀ ਆਜ਼ਾਦੀ ਹੋਵੇ। ਜੋ ਮਨਮੋਹਨ ਸਿੰਘ ਨੇ ਕਿਹਾ ਸੀ ਉਹੀ ਖੇਤੀ ਸੁਧਾਰ ਕੀਤਾ। ਜੋ ਮਨਮੋਹਨ ਚਾਹੁੰਦੇ ਸਨ ਉਹ ਮੈਂ ਕਰ ਦਿੱਤਾ।
ਜਿਵੇਂ ਪਸ਼ੂਪਾਲਕਾਂ ਨੂੰ ਆਜ਼ਾਦੀ ਮਿਲੀ ਹੈ, ਤਾਂ ਇਨ੍ਹਾਂ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ।
ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਕਜੁੱਟ ਹੋ ਕੇ ਅੰਦੋਲਨਕਾਰੀਆਂ ਨੂੰ ਸਮਝਾਈਏ ਤੇ ਦੇਸ਼ ਨੂੰ ਅੱਗੇ ਲੈ ਕੇ ਚੱਲੀਏ।
ਖੇਤੀਬਾੜੀ ਮੰਤਰੀ ਲਗਾਤਾਰ ਕਿਸਾਨਾਂ ਨਾਲ ਬੈਠਕਾਂ ਕਰ ਰਹੇ ਹਨ, ਇਕ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ ਕਰ ਰਹੇ ਹਾਂ।
ਅਸੀਂ ਅਪੀਲ ਕਰਦੇ ਹਾਂ ਬਜ਼ੁਰਗਾਂ ਨੂੰ ਲੈ ਜਾਓ, ਅੰਦੋਲਨ ਖ਼ਤਮ ਕਰ ਦਿਓ। ਅਸੀਂ ਮਿਲ ਕੇ ਚਰਚਾ ਕਰਾਂਗੇ, ਹੱਲ ਕਢਾਂਗੇ।
ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਦੇਸ਼ ਨੂੰ ਪਿੱਛੇ ਨਹੀਂ ਲੈ ਕੇ ਜਾਣਾ ਚਾਹੀਦਾ।
ਵਿਰੋਧੀ ਧਿਰ, ਸੱਤਾਧਿਰ ਸਭ ਨੂੰ ਮੌਕਾ ਦੇਣਾ ਚਾਹੀਦਾ ਹੈ ਜੇਕਰ ਕੋਈ ਕਮੀ ਹੋਏਗੀ ਫਿਰ ਠੀਕ ਕਰਾਂਗੇ।
MSP ਹੈ, ਐਮਐਸਪੀ ਰਹੇਗਾ, ਮੰਡੀਆਂ ਵਧਣਗੀਆਂ।ਅਫਵਾਹਾਂ ਨਾ ਫੈਲਾਈਆਂ ਜਾਣ।
ਕਿਸਾਨਾਂ ਦੀ ਆਮਦਨ ਵਧਾਉਣ ਲਈ ਬਲ ਦੇਣਾ ਪਵੇਗਾ। ਅਸੀਂ ਜੇਕਰ ਸਿਆਸੀ ਸਮੀਕਰਨਾਂ ਵਿੱਚ ਫਸੇ ਰਹਾਂਗੇ, ਤਾਂ ਕਿਸਾਨਾਂ ਨੂੰ ਹਨੇਰੇ ਵੱਲ ਲੈ ਜਾਵਾਂਗੇ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਪੰਜਾਬ ਬਾਰੇ ਕੀ ਬੋਲੇ
- ਕੁਝ ਲੋਕ ਹੈ ਜੋ ਭਾਰਤ ਅਸਥਿਰ ਰਹੇ, ਅਸ਼ਾਂਤ ਰਹੇ ਇਸਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
- ਅਸੀਂ ਇਹ ਨਾ ਭੁੱਲੀਏ ਜਦੋਂ ਬਟਵਾਰਾ ਹੋਇਆ, ਜਦੋਂ 84 ਹੋਇਆ। ਸਭ ਤੋਂ ਵੱਧ ਪੰਜਾਬ ਨੂੰ ਸਹਿਣਾ ਪਿਆ, ਸਭ ਤੋਂ ਵੱਧ ਅੱਥਰੂ ਪੰਜਾਬ ਦੇ ਨਿਕਲੇ।
- ਜੰਮੂ-ਕਸ਼ਮੀਰ ਵਿੱਚ ਕਈ ਮਾਸੂਮਾਂ ਦੀ ਜਾਨ ਗਈ।
- ਦੇਸ਼ ਹਰ ਸਿੱਖ ਲਈ ਮਾਣ ਮਹਿਸੂਸ ਕਰਦਾ ਹਾਂ।
- ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ।
- ਇੱਕ ਨਵੀਂ ਜਮਾਤ ਪੈਦਾ ਹੋਈ ਹੈ, ਹਰ ਅੰਦੋਲਨ ਵਿੱਚ ਨਜ਼ਰ ਆ ਰਹੇ ਹਨ। ਅੰਦੋਲਨਜੀਵੀ। ਜੋ ਅੰਦੋਲਨ ਬਿਨਾਂ ਜੀਅ ਨਹੀਂ ਸਕਦੇ। ਅੰਦੋਲਨ ਕਰਨ ਦੇ ਰਸਤੇ ਲਭਦੇ ਰਹਿੰਦੇ ਹਨ।
- ਦੇਸ਼ ਅੰਦੋਲਨਜੀਵੀ ਲੋਕਾਂ ਤੋਂ ਬਚੇ.... ਅਜਿਹੇ ਲੋਕਾਂ ਨੂੰ ਪਛਾਣਨ ਦੀ ਬਹੁਤ ਲੋੜ ਹੈ।
- ਕੋਰੋਨਾਵਾਇਰਸ ਅਤੇ ਵੈਕਸੀਨ ਬਾਰੇ ਕੀ ਬੋਲੇ ਪੀਐੱਮ ਮੋਦੀ
- ਕੋਰੋਨਾ ਦੇ ਸਮੇਂ ਵਿੱਚ ਕੋਈ ਵੀ ਕਿਸੇ ਦੀ ਮਦਦ ਨਹੀਂ ਕਰ ਰਿਹਾ ਸੀ।
- ਦੁਨੀਆਂ ਦੀਆਂ ਨਜ਼ਰਾਂ ਅੱਜ ਭਾਰਤ ਵੱਲ ਹਨ।
- ਕੋਰੋਨਾ ਖਿਲਾਫ਼ ਲੜਾਈ ਲੜਨ ਦਾ ਸਿਹਰਾ ਨਾ ਕਿਸੇ ਸਰਕਾਰ ਨੂੰ ਜਾਂਦਾ ਹੈ ਤੇ ਨਾ ਹੀ ਕਿਸੇ ਸ਼ਖ਼ਸ ਨੂੰ ਪਰ ਹਿੰਦੁਸਤਾਨ ਨੂੰ ਤਾਂ ਜਾਂਦਾ ਹੈ। ਤਾਂ ਉਸ 'ਤੇ ਮਾਣ ਕਰਨ ਵਿੱਚ ਕੀ ਜਾਂਦਾ ਹੈ।
- ਭਾਰਤ ਨੇ ਮਨੁੱਖ ਜਾਤ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
National heroes don't have to prove anyone whether they're in favour of the nation or against it. It's a democracy, we can express ourselves whenever we want. If someone is judging celebrities on basis of a tweet,then they're anti-India:Navneet Rana, MP from Amravati, Maharashtra pic.twitter.com/eIZC5Mfd5e
— ANI (@ANI) February 8, 2021
- ਦੁਨੀਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ।
- ਅਨਜਾਣੇ ਦੁਸ਼ਮਣ ਨਾਲ ਅਸੀਂ ਬਿਹਤਰ ਤਰੀਕੇ ਨਾਲ ਲੜੇ ਹਾਂ।
- ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਦੇਸ਼ ਨੇ ਇੱਥੇ ਪਹੁੰਚ ਕੇ ਦਿਖਾਇਆ ਹੈ।
- ਕੋਰੋਨਾ ਨਾਲ ਲੜਨ ਦੇ ਉਪਾਅ ਦਾ ਮਜ਼ਾਕ ਉਡਾਇਆ ਗਿਆ। ਵਿਰੋਧ ਦੇ ਅਜਿਹੇ ਤਰੀਕਿਆਂ ਨਾਲ ਅਪਮਾਨ ਹੁੰਦਾ ਹੈ।
- ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਭਾਰਤ ਵਿੱਚ ਚੱਲ ਰਹੀ ਹੈ।
- ਦੁਨੀਆਂ ਬੜੇ ਮਾਣ ਨਹੀਂ ਕਹਿੰਦੀ ਹੈ ਸਾਡੇ ਕੋਲ ਭਾਰਤ ਦੀ ਵੈਕਸੀਨ ਆ ਗਈ ਹੈ।
- ਦੁਨੀਆਂ ਨੂੰ ਭਾਰਤ ਦੇ ਡਾਕਟਰਾਂ ਤੇ ਕਾਫ਼ੀ ਭਰੋਸਾ ਹੈ।
- ਘੱਟ ਸਮੇਂ ਵਿੱਚ ਵਿਗਿਆਨਕ ਮਿਸ਼ਨ ਮੋੜ ਤੇ ਆਏ।
- ਲੋਕਤੰਤਰ ਅਤੇ ਰਾਸ਼ਟਰਵਾਦ 'ਤੇ ਕੀ ਕਿਹਾ
- ਭਾਰਤ ਦਾ ਲੋਕਤੰਤਰ ਹਿਊਮਨ ਇੰਸਟੀਚਿਊਟ ਹੈ (ਮਨੁੱਖੀ ਸੰਸਥਾਨ)
- ਦੇਸ਼ਵਾਸੀਆਂ ਤੇ ਰਾਸ਼ਟਰਵਾਦ ਤੇ ਹੋ ਰਹੇ ਹਮਲੇ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ
- ਸਾਡਾ ਰਾਸ਼ਟਰਵਾਦ ਨਾ ਮਤਲਬ ਹੈ ਨਾ ਹਮਲਾਵਰ
- ਸਾਡਾ ਰਾਸ਼ਟਰਵਾਦ ਸਤਿੱਅਮ, ਸ਼ਿਵਮ, ਸੁੰਦਰਮ ਹੈ
- ਭਾਰਤ ਲੋਕਤੰਤਰ ਦੀ ਜਨਨੀ ਹੈ।
- ਲੋਕਤੰਤਰ ਨੂੰ ਲੈ ਕੇ ਕਈ ਉਪਦੇਸ਼ ਦਿੱਤੇ ਗਏ ਹਨ
- ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਦੇ ਹੋਏ ਅੱਗੇ ਵੱਧਣਾ ਹੈ
- ਦੇਸ਼ ਦੀ ਤਾਕਤ ਸੀ ਕਿ ਲੋਕਤੰਤਰ ਦੀ ਵਾਪਸੀ ਹੋਈ
- 4 ਲੱਖ ਕਰੋੜ ਦਾ ਡਿਜਿਟਲ ਲੈਣ-ਦੇਣ ਹੋ ਰਿਹਾ ਹੈ
- ਭਾਵੇਂ ਸਰਜੀਕਲ ਸਟ੍ਰਾਈਕਲ ਹੋਵੇ ਜਾਂ ਕੁਝ ਹੋਰ ਭਾਰਤ ਦੀ ਤਾਕਤ ਨੂੰ ਦੁਨੀਆਂ ਨੇ ਦੇਖਿਆ ਹੈ
- ਮੈਂ ਜਦੋਂ ਚੁਣ ਕੇ ਆਇਆ ਸੀ ਤਾਂ ਆਪਣੇ ਪਹਿਲੇ ਭਾਸ਼ਣ 'ਚ ਕਿਹਾ ਸੀ ਮੇਰੀ ਸਰਕਾਰੀ ਗਰੀਬਾਂ ਲਈ ਸਮਰਪਿਤ ਹੈ
- ਅੱਗੇ ਵਧਣ ਲਈ ਸਾਨੂੰ ਗਰੀਬੀ ਤੋਂ ਮੁਕਤ ਹੋਣਾ ਹੀ ਪਵੇਗਾ। ਅਸੀਂ ਰੁਕ ਨਹੀਂ ਸਕਦੇ, ਅੱਗੇ ਵਧਣਾ ਹੀ ਪਵੇਗਾ।
- ਇੱਕ ਵਾਰ ਗਰੀਬ ਦੇ ਮਨ ਵਿੱਚ ਆਤਮਵਿਸ਼ਵਾਸ ਭਰ ਗਿਆ , ਉਹ ਗਰੀਬੀ ਨੂੰ ਚੁਣੌਤੀ ਦੇਵੇਗਾ। ਗਰੀਬ ਕਿਸੇ ਦੀ ਮਦਦ ਦਾ ਮੋਹਤਾਜ ਨਹੀਂ ਰਹੇਗਾ।
- ਭਾਰਤ ਮੋਬਾਈਲ ਬਣਾਉਣ ਵਾਲਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
0 comments:
Post a Comment