ਖੇਤੀ ਕਾਨੂੰਨ ਦੇ ਤਿੱਖੇ ਹੋ ਰਹੇ ਵਿਰੋਧ ਤੋਂ ਬਾਅਦ ਅਚਾਨਕ ਪੰਜਾਬ ਵਿਚ ਐੱਫਸੀਆਈ ਦੇ ਗੁਦਾਮਾਂ ਵਿਚ ਸੀਬੀਆਈ ਦੀ ਦਸਤਕ ਰੁਕਣ ਦਾ ਨਾਂ ਨਹੀਂ ਲੈ ਰਹੀ। ਜਗਰਾਓਂ ਵਿੱਚ ਅੱਜ ਸੀਬੀਆਈ ਨੇ ਤੀਸਰੀ ਦਸਤਕ ਦਿੰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
![]() |
ਖੇਤੀ ਕਾਨੂੰਨ ਦੇ ਤਿੱਖੇ ਹੋ ਰਹੇ ਵਿਰੋਧ ਤੋਂ ਬਾਅਦ ਅਚਾਨਕ ਪੰਜਾਬ ਵਿਚ ਐੱਫਸੀਆਈ ਦੇ ਗੁਦਾਮਾਂ ਵਿਚ ਸੀਬੀਆਈ ਦੀ ਦਸਤਕ ਰੁਕਣ ਦਾ ਨਾਂ ਨਹੀਂ ਲੈ ਰਹੀ। ਜਗਰਾਓਂ ਵਿੱਚ ਅੱਜ ਸੀਬੀਆਈ ਨੇ ਤੀਸਰੀ ਦਸਤਕ ਦਿੰਦਿਆਂ ਜਾਂਚ ਸ਼ੁਰੂ ਕਰ |
ਇਸ ਤੋਂ ਪਹਿਲਾਂ ਵੀ ਸੀਬੀਆਈ ਜਗਰਾਓਂ ਵਿਖੇ ਵੇਅਰ ਹਾਊਸ ਦੇ ਮੁੱਖ ਗੁਦਾਮਾਂ ਤੋਂ ਇਲਾਵਾ ਬੀਤੀ ਛੇ ਫਰਵਰੀ ਨੂੰ ਸਥਾਨਕ ਸ਼ਿਵਮ ਗੁਦਾਮਾਂ ਵਿਚ ਛਾਪੇਮਾਰੀ ਕਰ ਚੁੱਕੀ ਹੈ। ਅਜੇ ਇਹ ਮਾਮਲਾ ਠੰਢਾ ਵੀ ਨਹੀਂ ਪਿਆ ਕਿ ਸੋਮਵਾਰ ਨੂੰ ਬਾਅਦ ਦੁਪਹਿਰ ਸੀਬੀਆਈ ਨੇ ਮੁੜ ਜਗਰਾਉਂ ਵੱਲ ਨੂੰ ਰੁਖ਼ ਕਰਦਿਆਂ ਜਗਰਾਓਂ ਮੋਗਾ ਨੈਸ਼ਨਲ ਹਾਈਵੇ 'ਤੇ ਬਣੇ ਬਲਜੀਤ ਕੰਪਲੈਕਸ ਅਤੇ ਪਿੰਡ ਮਲਕ ਦੇ ਪਿੱਗ ਫ਼ਾਰਮ ਗੁਦਾਮਾਂ ਵਿਚ ਛਾਪਾਮਾਰੀ ਕੀਤੀ ।
ਅੱਜ ਦੀ ਛਾਪਾਮਾਰੀ ਦੌਰਾਨ ਵੀ ਦੋਵਾਂ ਗੁਦਾਮਾਂ ਵਿਚ ਭੱਜ ਨੱਠ ਮੱਚੀ ਰਹੀ । ਸੀਬੀਆਈ ਦੀ ਟੀਮ ਵਿਚ ਇਸ ਵਾਰ ਵੀ ਨਵੇਂ ਚਿਹਰੇ ਸਨ ਜਦ ਕਿ ਪਿਛਲੇ ਦੋ ਛਾਪਾਮਾਰੀ ਵਿੱਚ ਇਨ੍ਹਾਂ ਚਿਹਰਿਆਂ ਵਿੱਚੋਂ ਕੋਈ ਵੀ ਜਗਰਾਉਂ ਨਹੀਂ ਆਇਆ ਸੀ । ਹਰ ਵਾਰ ਸੀਬੀਆਈ ਦੀ ਨਵੀਂ ਟੀਮ ਦੇ ਜਗਰਾਉਂ ਦਸਤਕ ਦੇਣ ਨਾਲ ਕੋਈ ਵੱਡੇ ਘੋਟਾਲੇ ਤੋਂ ਬੇਪਰਦਾ ਹੋਣ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ ਲਿਆ ।

AAP: Captain Amariner, Badals both ‘betrayed’ Punjab farmers
ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਦੋ ਗੱਡੀਆਂ ਵਿੱਚ ਇਨ੍ਹਾਂ ਦੋਵਾਂ ਗੋਦਾਮਾਂ ਵਿੱਚ ਸੀ ਬੀ ਆਈ ਦੀ ਟੀਮ ਪੁੱਜੀ ।ਸੀਬੀਆਈ ਦੀ ਟੀਮ ਨੇ ਪਹੁੰਚਦਿਆਂ ਹੀ ਦੋਨਾਂ ਗੁਦਾਮਾਂ ਨੂੰ ਇਕ ਤਰ੍ਹਾਂ ਦਾ ਆਪਣੇ ਕਬਜ਼ੇ ਵਿੱਚ ਲੈ ਲਿਆ । ਗੁਦਾਮਾਂ ਵਿਚ ਅਧਿਕਾਰੀਆਂ ਸਮੇਤ ਅਮਲੇ ਨੂੰ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਆਗਿਆ ਨਾ ਦਿੱਤੀ ਗਈ ।
ਟੀਮਾਂ ਨੇ ਦੋਵਾਂ ਗੁਦਾਮਾਂ ਵਿੱਚ ਦਾਖ਼ਲ ਹੁੰਦਿਆਂ ਹੀ ਰਣਨੀਤੀ ਤਿਆਰ ਕੀਤੀ ਅਤੇ ਉਸ ਤੋਂ ਮਗਰੋਂ ਅਧਿਕਾਰੀਆਂ ਤੋਂ ਦੋਵਾਂ ਗੋਦਾਮਾਂ ਦਾ ਰਿਕਾਰਡ ਹਾਸਲ ਕੀਤਾ। ਰਿਕਾਰਡ ਅਨੁਸਾਰ ਟੀਮਾਂ ਗੋਦਾਮਾਂ ਵਿਚ ਪਏ ਲੱਖਾਂ ਟਨ ਚੌਲਾਂ ਦੇ ਚੱਕਿਆਂ ਦੀ ਜਾਂਚ ਪੜਤਾਲ ਵਿੱਚ ਜੁਟ ਗਿਆ। ਇਸ ਦੌਰਾਨ ਟੀਮਾਂ ਝੋਨੇ ਦੇ ਸੀਜ਼ਨ ਵਿਚ ਖਰੀਦਿਆ ਗਿਆ ਝੋਨਾ ਅਤੇ ਏਜੰਸੀਆਂ ਵੱਲੋਂ ਲਗਾਏ ਗਏ ਚੱਕੇ ਦੀ ਰਿਕਾਰਡ ਅਨੁਸਾਰ ਪੜਤਾਲ ਵਿਚ ਬਰੀਕੀ ਨਾਲ ਜੁਟਿਆ ਨਜ਼ਰ ਆਇਆ ।

Farmers Protest: ਕਿਸਾਨ ਅੰਦੋਲਨ ‘ਤੇ ਪਿਯੂਸ਼ ਗੋਇਲ ਦਾ ਬਿਆਨ, ਕਿਹਾ ਸਰਕਾਰ ਗੱਲਬਾਤ ਨੂੰ ਤਿਆਰ, ਟਿਕੈਤ ਨੇ ਕਿਹਾ
ਉਨ੍ਹਾਂ ਇਸ ਦੌਰਾਨ ਵੀ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀਆਂ ਬਣਾਈ ਰੱਖੀਆਂ। ਹਨੇਰਾ ਪੈਣ ਤੇ ਟੀਮ ਨੇ ਵਾਪਸ ਪਰਤਣ ਦੀ ਥਾਂ ਜਗਰਾਓਂ ਹੀ ਡੇਰਾ ਲਗਾਇਆ ਅਤੇ ਮੰਗਲਵਾਰ ਨੂੰ ਟੀਮ ਦੀ ਇਹ ਕਾਰਵਾਈ ਮੁੜ ਸ਼ੁਰੂ ਹੋ ਜਾਵੇਗੀ ।ਸੂਤਰਾਂ ਅਨੁਸਾਰ ਟੀਮ ਮੰਗਲਵਾਰ ਨੂੰ ਇਨ੍ਹਾਂ ਦੋਵਾਂ ਗੁਦਾਮਾਂ ਵਿੱਚੋਂ ਸੈਂਪਲ ਲਵੇਗੀ ਅਤੇ ਸੈਂਪਲਾਂ ਦੀ ਜਾਂਚ ਲਈ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੇਗੀ ।
0 comments:
Post a Comment